ਖੋਜ
ਪੰਜਾਬੀ
 

ਗ੍ਰਹਿ ਨੂੰ ਬਚਾਉਣ ਲਈ ਜੈਵਿਕ ਸ਼ਾਕਾਹਾਰੀ ਬਣੋ,ਸੋਲਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸ਼੍ਰੀਮਾਨ ਡੈਨਿਓ ਕੋਮੀ ਹੈਗਬਾਲੇ ਵੱਲੋਂ ਅਗਲਾ ਸਵਾਲ ਪੁੱਛਾਂਗਾ, ਜੋ ਕਿ ਖੇਤਰੀ ਪ੍ਰਸ਼ਾਸਨ ਮੰਤਰਾਲੇ ਵਿੱਚ ਪ੍ਰੀਫੈਕਚਰ ਅਤੇ ਖੇਤਰਾਂ ਦੇ ਮੁੱਖ ਡਿਵੀਜ਼ਨ ਨਿਗਰਾਨੀ ਹਨ। ਅਤੇ ਸਵਾਲ ਇਹ ਹੈ: “ਚਾਰਕੋਲ (ਕੋਲੇ) ਇੱਕ ਊਰਜਾ ਸਰੋਤ ਹੈ ਜੋ ਅਫਰੀਕਾ ਵਿੱਚ ਨਿਯਮਿਤ ਤੌਰ 'ਤੇ ਵਰਤਿਆ ਜਾਂਦਾ ਹੈ, ਜ਼ਿਆਦਾਤਰ ਘਰੇਲੂ ਕੰਮਾਂ ਵਿੱਚ ਕਿਉਂਕਿ ਇਹ ਗੈਸ ਦੇ ਮੁਕਾਬਲੇ ਵਧੇਰੇ ਸਸਤਾ ਹੈ। ਹਾਲਾਂਕਿ, ਇਸਦੀ ਵਰਤੋਂ ਕਾਰਨ ਬਹੁਤ ਸਾਰੇ ਪਾਰਕਾਂ ਵਿੱਚ ਜੰਗਲਾਂ ਦੀ ਕਟਾਈ ਹੋਈ ਹੈ ਅਤੇ ਦੁਬਾਰਾ ਜੰਗਲ ਨਹੀਂ ਲਗਾਏ ਗਏ ਹਨ, ਜਦੋਂ ਕਿ ਕੋਲੇ ਨੂੰ ਸਾੜਨ ਨਾਲ ਹਵਾ ਪ੍ਰਦੂਸ਼ਣ ਵੀ ਵਧਦਾ ਹੈ। ਕਿਰਪਾ ਕਰਕੇ, ਸਤਿਗੁਰੂ ਜੀ, ਕੀ ਤੁਸੀਂ ਸਾਨੂੰ ਹੋਰ ਊਰਜਾ ਸਰੋਤਾਂ ਬਾਰੇ ਸਲਾਹ ਦੇ ਸਕਦੇ ਹੋ ਜੋ ਕਿਫਾਇਤੀ ਹੋਣਗੇ ਅਤੇ ਜੰਗਲਾਂ ਦੀ ਕਟਾਈ ਅਤੇ ਹਵਾ ਪ੍ਰਦੂਸ਼ਣ ਤੋਂ ਬਚਣ ਵਿੱਚ ਸਾਡੀ ਮਦਦ ਕਰ ਸਕਦੇ ਹਨ?”

Master: ਹਾਲੋ, ਸ਼੍ਰੀਮਾਨ ਚੀਫ਼ ਡੈਨਿਓ। ਹਾਂਜੀ, ਮੈਂ ਸਮਝਦੀ ਹਾਂ, ਅਤੇ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਵਰਗੇ ਲੋਕ ਸਾਡੇ ਜੰਗਲਾਂ ਨੂੰ ਸੁਰੱਖਿਅਤ ਰੱਖਣ ਬਾਰੇ ਚਿੰਤਤ ਹਨ। ਸਾਨੂੰ ਜਿੰਨਾ ਹੋ ਸਕੇ ਰੁੱਖਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਵਾਤਾਵਰਣ ਸੰਗਠਨ ਗ੍ਰੀਨਪੀਸ ਦੇ ਅਨੁਸਾਰ, ਧਰਤੀ ਦੇ ਜੰਗਲਾਂ ਨਾਲ ਸਬੰਧਤ ਕਾਰਬਨ ਦਾ 8% ਮੱਧ ਅਫਰੀਕਾ ਵਿੱਚ ਕਾਂਗੋ ਨਦੀ ਬੇਸਿਨ ਦੇ ਵਿਸ਼ਾਲ ਵਰਖਾ ਜੰਗਲਾਂ ਵਿੱਚ ਸਟੋਰ ਕੀਤਾ ਜਾਂਦਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਕਾਂਗੋ ਦੀ ਲਗਾਤਾਰ ਜੰਗਲਾਂ ਦੀ ਕਟਾਈ ਨਾਲ ਪਿਛਲੇ 60 ਸਾਲਾਂ ਦੌਰਾਨ ਯੂਨਾਈਟਿਡ ਕਿੰਗਡਮ ਦੇ ਬਰਾਬਰ CO2 ਨਿਕਲੇਗਾ! ਕਲਪਨਾ ਕਰੋ ਇਹਦੇ ਬਾਰੇ। ਸੋ, ਜੰਗਲ ਨੂੰ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ ਜਦੋਂ ਤੱਕ ਅਸੀਂ ਅਜੇ ਵੀ ਸੁਰੱਖਿਅਤ ਰੱਖ ਸਕਦੇ ਹਾਂ ਕਿਉਂਕਿ ਇਹ ਗਲੋਬਲ ਵਾਰਮਿੰਗ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ।

ਜੰਗਲਾਂ ਦੀ ਕਟਾਈ ਤੋਂ ਬਚਣ ਲਈ ਵਰਤੇ ਜਾ ਸਕਣ ਵਾਲੇ ਹੋਰ ਵਿਕਲਪ ਹਨ ਹਰਾ ਚਾਰਕੋਲ , ਜਾਂ ਬਾਇਓਚਾਰ, ਜੋ ਕਿ ਸੇਨੇਗਲ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਖੇਤੀਬਾੜੀ ਦੇ ਰਹਿੰਦ-ਖੂੰਹਦ ਤੋਂ ਬਣਾਇਆ ਜਾਂਦਾ ਹੈ, ਕਿਫਾਇਤੀ ਹੈ ਅਤੇ ਜੰਗਲਾਂ ਦੀ ਕਟਾਈ ਨੂੰ ਰੋਕਦਾ ਹੈ। ਇਹ CO2 ਨੂੰ ਵੀ ਸੋਖ ਲੈਂਦਾ ਹੈ, ਇਸੇ ਕਰਕੇ ਜਲਵਾਯੂ ਵਿਗਿਆਨੀ ਇਸਦੀ ਵਰਤੋਂ ਦਾ ਸਮਰਥਨ ਕਰਦੇ ਹਨ। ਇਹ CO2 ਨੂੰ ਬਹੁਤ ਚੰਗੀ ਤਰ੍ਹਾਂ ਸੋਖ ਲੈਂਦਾ ਹੈ। ਤਾਂ, ਇਹ ਇੱਕ ਵਿਕਲਪ ਹੈ। ਅਤੇ, ਬੇਸ਼ੱਕ, ਜੇਕਰ ਸੰਭਵ ਹੋਵੇ, ਤਾਂ ਤੁਸੀਂ ਇੱਕ ਟਿਕਾਊ ਊਰਜਾ ਵਿਕਲਪ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਕਿ ਸੋਲਰ ਓਵਨ ਕੁੱਕਰ, ਜੋ ਕਿ ਸੁਰੱਖਿਅਤ ਹੈ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦਾ। ਸੋ, ਇਹ ਕਿਫਾਇਤੀ ਊਰਜਾ ਸਰੋਤਾਂ ਦੀਆਂ ਕੁਝ ਉਦਾਹਰਣਾਂ ਹਨ ਜਿਨ੍ਹਾਂ ਨੂੰ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।

ਮੈਨੂੰ ਯਕੀਨ ਹੈ ਕਿ ਹੋਰ ਵੀ ਹਨ। ਤੁਸੀਂ ਕਿਸੇ ਵੀ ਬਿਹਤਰ ਹੱਲਾਂ ਨੂੰ ਦੇਖਣ ਲਈ, ਇੰਟਰਨੈੱਟ 'ਤੇ ਕੁਝ ਖੋਜ ਕਰ ਸਕਦੇ ਹੋ। ਪਰ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਜ਼ਰੂਰੀ, ਇੱਕ ਵਾਰ ਫਿਰ, ਵੀਗਨ ਖੁਰਾਕ ਹੈ। ਵੀ-ਗ-ਨ ਖੁਰਾਕ। ਇਹ ਉਹ ਚੰਗਾ ਕੰਮ ਹੈ ਜੋ ਤੁਸੀਂ ਪੂਰੇ ਗ੍ਰਹਿ ਨੂੰ ਬਚਾਉਣ ਲਈ ਕਰ ਸਕਦੇ ਹੋ। ਕਿਉਂਕਿ ਇਸ ਨਾਲ ਗਲੋਬਲ ਵਾਰਮਿੰਗ ਸਭ ਤੋਂ ਤੇਜ਼ੀ ਨਾਲ ਘਟੇਗੀ। ਅਤੇ ਇਹ ਸਿਰਫ਼ ਇਹੀ ਨਹੀਂ ਹੈ। ਸੱਚਮੁੱਚ, ਵੀਗਨ ਹੋਣਾ ਸਿਰਫ਼ ਗ੍ਰੀਨਹਾਊਸ ਗੈਸਾਂ ਨੂੰ ਘਟਾਉਣ ਬਾਰੇ ਹੀ ਨਹੀਂ ਹੈ - ਇਹ ਜਾਨਵਰ-ਲੋਕਾਂ ਦੇ ਦੁੱਖ ਅਤੇ ਉਨ੍ਹਾਂ ਦੇ ਜ਼ਾਲਮ ਬੇਰਹਿਮ ਦੁਰਵਿਵਹਾਰ ਨੂੰ ਰੋਕਣ ਬਾਰੇ ਹੈ। ਸਾਨੂੰ ਇੱਕ ਉੱਤਮ ਪ੍ਰਜਾਤੀ ਬਣਨਾ ਪਵੇਗਾ; ਸਾਨੂੰ ਨੇਕ ਇਨਸਾਨ ਬਣਨਾ ਪਵੇਗਾ। ਇਹ ਬਸ ਇਹੀ ਹੈ, ਸਾਨੂੰ ਜਾਨਵਰ-ਲੋਕਾਂ ਨਾਲ ਬੇਰਹਿਮ ਵਿਵਹਾਰ ਨੂੰ ਰੋਕਣਾ ਪਵੇਗਾ। ਅਤੇ ਜੇਕਰ ਅਸੀਂ, ਅਫਰੀਕਾ ਵਿੱਚ, ਵੀਗਨ ਬਣਨ ਲਈ ਇਕੱਠੇ ਹੋਈਏ, ਤਾਂ ਸਾਨੂੰ ਸਾਰੇ ਸਵਰਗਾਂ ਦੁਆਰਾ ਅਸੀਸ ਮਿਲੇਗੀ। ਕਿਰਪਾ ਕਰਕੇ ਚੰਗੇ ਹੱਲ ਦੀ ਜਾਣਕਾਰੀ ਫੈਲਾਓ। ਤੁਹਾਡਾ ਧੰਨਵਾਦ, ਸ਼੍ਰੀਮਾਨ ਡੈਨਿਓ, ਤੁਹਾਡੇ ਚੰਗੇ ਸਵਾਲ ਲਈ। ਪ੍ਰਮਾਤਮਾ ਤੁਹਾਡਾ ਭਲਾ ਕਰੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਹਾਡੇ ਜਵਾਬ ਲਈ।) ਤੁਹਾਡਾ ਸਵਾਗਤ ਹੈ।

ਅਗਲਾ ਸਵਾਲ ਸ਼੍ਰੀ ਕੌਦਾਹੇ ਕੋਸੀ ਤੋਂ ਹੈ।) ਉਹ ਟੋਗੋ ਵਿੱਚ ਮਾਈਕ੍ਰੋਫਾਈਨੈਂਸ ਸੰਸਥਾ, COOPEC Solidarite ਦੇ ਡਾਇਰੈਕਟਰ ਹਨ।

Mr. Koudahe Kossi: ਪਰਮ ਸਤਿਗੁਰੂ ਜੀ, ਸ਼ੁਭ ਸ਼ਾਮ। (ਸ਼ੁਭ ਸ਼ਾਮ।) ਅਸੀਂ ਤੁਹਾਨੂੰ ਮਨੁੱਖਤਾ ਪ੍ਰਤੀ ਤੁਹਾਡੀ ਵਚਨਬੱਧਤਾ ਲਈ ਪਿਆਰ ਕਰਦੇ ਹਾਂ। (ਤੁਹਾਡਾ ਧੰਨਵਾਦ।) ਮੇਰਾ ਸਵਾਲ ਇਹ ਹੈ: ਇਹ ਸਪੱਸ਼ਟ ਤੌਰ 'ਤੇ ਦਿਖਾਇਆ ਗਿਆ ਸੀ ਕਿ ਵੀਗਨ ਖੁਰਾਕ ਸੰਸਾਰ ਨੂੰ ਬਚਾਏਗੀ। ਹਾਲਾਂਕਿ, ਅਸੀਂ ਜੋ ਪੁਰਾਣੀ ਖੁਰਾਕ ਦੀ ਪਾਲਣਾ ਕਰਦੇ ਹਾਂ, ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਆਬਾਦੀ ਦੀ ਖੁਰਾਕ ਨੂੰ ਕਿੱਥੋਂ ਬਦਲਣਾ ਸ਼ੁਰੂ ਕਰਨਾ ਚਾਹੀਦਾ ਹੈ? ਇੱਕ ਵਿਹਾਰਕ ਤਰੀਕੇ ਨਾਲ, ਕੀ ਤੁਸੀਂ ਸਾਨੂੰ ਵੱਖ-ਵੱਖ ਕਦਮ ਦਿਖਾ ਸਕਦੇ ਹੋ ਜਿਨ੍ਹਾਂ ਦੀ ਪਾਲਣਾ ਕਰਨੀ ਹੈ? ਤੁਹਾਡਾ ਬਹੁਤ ਬਹੁਤ ਧੰਨਵਾਦ, ਪਰਮ ਸਤਿਗੁਰੂ ਜੀ ।

Master: ਹਾਂਜੀ, ਸ਼੍ਰੀਮਾਨ ਕੌਦਾਹੇ, ਮੈਨੂੰ ਖੁਸ਼ੀ ਹੋਵੇਗੀ। ਤੁਹਾਡੀ ਸਮਝ ਅਤੇ ਸਾਡੀ ਧਰਤੀ ਦੀ ਬਿਹਤਰੀ ਲਈ ਭਾਈਚਾਰਿਆਂ ਦੀ ਖੁਰਾਕ ਨੂੰ ਬਦਲਣ ਦੀ ਤੁਹਾਡੀ ਇੱਛਾ ਲਈ ਤੁਹਾਡਾ ਧੰਨਵਾਦ - ਬਿਹਤਰ ਸਿਹਤ, ਵਧੇਰੇ ਊਰਜਾ, ਵਧੇਰੇ ਖੁਸ਼ੀ, ਵਧੇਰੇ ਸੁਰੱਖਿਆ, ਸਭ ਕੁਝ ਸਾਡੇ ਫਾਇਦੇ ਲਈ ਹੈ।

ਖੈਰ, ਅਸੀਂ ਉੱਥੋਂ ਸ਼ੁਰੂ ਕਰ ਸਕਦੇ ਹਾਂ ਜਿੱਥੋਂ ਸਾਡਾ ਸਭ ਤੋਂ ਵੱਧ ਪ੍ਰਭਾਵ ਹੈ - ਆਪਣੇ ਆਪ ਤੋਂ ਅਤੇ ਆਪਣੇ ਘਰ ਤੋਂ। ਉਸ ਤੋਂ ਬਾਅਦ, ਅਸੀਂ ਦੋ ਕਾਰਨਾਂ ਕਰਕੇ, ਖਾਸ ਕਰਕੇ ਜੈਵਿਕ ਉਪਜ ਉਗਾਉਣ ਵਰਗੇ ਅਭਿਆਸਾਂ ਵਿੱਚ, ਭਾਈਚਾਰੇ ਨੂੰ ਜਲਦੀ ਹੀ ਵਧੇਰੇ ਦਿਲਚਸਪੀ ਦੇ ਸਕਦੇ ਹਾਂ। ਇੱਕ ਤਾਂ ਇਹ ਹੈ ਕਿ ਇਹ ਤਰੀਕੇ ਬਹੁਤ ਪ੍ਰਭਾਵਸ਼ਾਲੀ ਹਨ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਪਜ ਦਿਖਾਉਂਦੇ ਹਨ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਲਾਭ ਹੋ ਸਕਦਾ ਹੈ। ਅਤੇ ਕੰਮ ਵੀ ਘੱਟ। ਦੂਜਾ ਇਹ ਹੈ ਕਿ ਇਸ ਤਰਾਂ ਦੇ ਭਾਈਚਾਰਕ ਬਗੀਚਿਆਂ ਦੀ ਵਰਤੋਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਵਧਾਉਣ ਲਈ ਵੀ ਕੀਤੀ ਜਾਂਦੀ ਰਹੀ ਹੈ। ਸੋ ਫਲ ਅਤੇ ਸਬਜ਼ੀਆਂ ਉਗਾਉਣ ਅਤੇ ਖਾਣ ਦਾ ਲਾਭ ਸਪੱਸ਼ਟ ਅਤੇ ਦੇਖਣ ਵਿੱਚ ਆਸਾਨ ਹੈ।

ਤੁਸੀਂ ਦੂਜਿਆਂ ਨੂੰ ਜਾਗਰੂਕ ਕਰਨ ਵਿੱਚ ਮਦਦ ਕਰਨ ਲਈ SOS ਵੈਜ ਸਲਿਊਸ਼ਨ ਫਲਾਇਰ ਵੀ ਸਾਂਝੇ ਕਰ ਸਕਦੇ ਹੋ, ਨਾਲ ਹੀ ਸਰਕਾਰ ਅਤੇ ਮੀਡੀਆ ਨੂੰ ਪੱਤਰ ਵੀ ਲਿਖ ਸਕਦੇ ਹੋ। ਇੱਕ ਹੋਰ ਸਥਾਨਕ ਪੱਧਰ 'ਤੇ, ਤੁਸੀਂ ਇੱਕ ਖਾਣਾ ਪਕਾਉਣ ਦੀ ਕਲਾਸ ਨੂੰ ਸਪਾਂਸਰ ਕਰ ਸਕਦੇ ਹੋ। ਇਹ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਸੁਆਦੀ ਅਤੇ ਪੌਸ਼ਟਿਕ ਵੀਗਨ ਭੋਜਨ ਬਣਾਉਣਾ ਕਿੰਨਾ ਆਸਾਨ ਹੈ। ਇਹ ਸਾਰੀਆਂ ਚੀਜ਼ਾਂ ਮਦਦ ਕਰਦੀਆਂ ਹਨ। ਤੁਸੀਂ ਜੋ ਕਰ ਸਕਦੇ ਹੋ ਕਰੋ, ਸ਼੍ਰੀਮਾਨ ਕੌਦਾਹੇ।

ਅਸੀਂ ਸਾਰੇ ਇਸ ਵੇਲੇ ਜੋ ਕਰ ਸਕਦੇ ਹਾਂ ਉਹ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਵੀਗਨ ਹੋਣ ਦੇ ਅਸਲ ਮੁੱਲ ਅਤੇ ਲਾਭ ਨੂੰ ਸਮਝਣ ਵਿੱਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਜੋ ਆਪਣੇ ਲਈ ਅਤੇ ਹੋਰ ਸਾਰੀਆਂ ਬ੍ਰਹਮ ਰਚਨਾਵਾਂ ਨੂੰ ਸੁਰੱਖਿਅਤ ਰੱਖਣ ਦੀ ਉਮੀਦ ਰੱਖਦੇ ਹੋਏ ਗ੍ਰਹਿ ਨੂੰ ਬਚਾਇਆ ਜਾ ਸਕੇ। ਸਾਡੇ ਨਾਲ ਇੱਥੇ ਹੋਣ ਲਈ ਤੁਹਾਡਾ ਧੰਨਵਾਦ। ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਅਸੀਂ ਸਾਰੇ ਇਸ ਸਭ ਤੋਂ ਵਧੀਆ, ਸਭ ਤੋਂ ਲਾਭਦਾਇਕ ਵੀਗਨ ਖੁਰਾਕ ਦੇ ਰੁਝਾਨ ਵਿੱਚ ਸ਼ਾਮਲ ਹੋਈਏ ਤਾਂ ਜੋ ਆਪਣੇ ਗ੍ਰਹਿ ਨੂੰ ਆਪਣੇ ਅਤੇ ਆਪਣੇ ਬੱਚਿਆਂ ਲਈ ਬਚਾਇਆ ਜਾ ਸਕੇ। (ਤੁਹਾਡਾ ਧੰਨਵਾਦ, ਪਰਮ ਸਤਿਗੁਰੂ ਜੀ ।)

Interviews1:

(ਸ਼ੁਭ ਸਵੇਰ, ਸਰ।) ਸ਼ੁਭ ਸਵੇਰ। (ਕੀ ਤੁਸੀਂ ਕਿਰਪਾ ਕਰਕੇ ਆਪਣੀ ਜਾਣ-ਪਛਾਣ ਕਰਵਾ ਸਕਦੇ ਹੋ?) [ਮੇਰਾ ਨਾਮ] ਔਹਬਾਵਿਨੇਹ ਫਾਟੇਲ ਹੈ। ਇਸ ਕਾਨਫਰੰਸ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਸ ਵਿੱਚ ਅਸੀਂ ਹੁਣੇ ਸ਼ਾਮਲ ਹੋਏ ਸੀ?) ਇਹ ਇੱਕ ਬਹੁਤ ਹੀ ਸਿੱਖਿਆਦਾਇਕ ਕਾਨਫਰੰਸ ਹੈ ਕਿਉਂਕਿ ਇਹ ਇੱਕ ਮੌਜੂਦਾ ਅਤੇ ਬਹੁਤ ਹੀ ਪ੍ਰਮੁੱਖ ਮੁੱਦੇ ਨਾਲ ਨਜਿੱਠਦੀ ਹੈ। ਇਹ ਕੁਦਰਤ, ਬ੍ਰਹਿਮੰਡ, ਅਤੇ ਫਿਰ ਪ੍ਰਜਾਤੀਆਂ, ਖਾਸ ਕਰਕੇ ਮਨੁੱਖੀ ਪ੍ਰਜਾਤੀਆਂ ਦੇ ਬਚਾਅ ਬਾਰੇ ਹੈ, ਜੋ ਅੱਜ ਉਨਾਂ ਦੇ ਦੂਜੀਆਂ ਕੁਦਰਤੀ ਪ੍ਰਜਾਤੀਆਂ ਦੇ ਦੁਰਵਿਵਹਾਰ ਕਾਰਨ ਦੁਖੀ ਹਨ। ਇਸ ਕਾਨਫਰੰਸ ਦਾ ਉਦੇਸ਼ ਜੰਗਲੀ ਜਾਨਵਰ(-ਲੋਕਾਂ) ਅਤੇ ਇੱਥੋਂ ਤੱਕ ਕਿ ਮੱਛੀ(-ਲੋਕਾਂ) ਵਰਗੀਆਂ ਜੀਵਤ ਪ੍ਰਜਾਤੀਆਂ ਦਾ ਸੇਵਨ ਨਾ ਕਰਕੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਉਦਾਹਰਣ ਵਜੋਂ।

(ਇਸ ਕਾਨਫਰੰਸ ਦੁਆਰਾ ਪੇਸ਼ ਕੀਤੇ ਗਏ ਹੱਲ, ਅਰਥਾਤ ਗ੍ਰਹਿ ਨੂੰ ਬਚਾਉਣ ਲਈ ਇੱਕ ਵੀਗਨ ਖੁਰਾਕ ਅਪਣਾਉਣ ਬਾਰੇ ਤੁਹਾਡਾ ਕੀ ਵਿਚਾਰ ਹੈ?) ਇਹ ਇੱਕ ਅਜਿਹਾ ਹੱਲ ਹੈ ਜੋ ਮੈਨੂੰ ਪ੍ਰਭਾਵਸ਼ਾਲੀ ਲੱਗਿਆ ਹੈ, ਬਿਨਾਂਸ਼ੱਕ, ਕਿਉਂਕਿ ਇੱਕ ਵਾਰ ਜਦੋਂ ਤੁਸੀਂ ਇੱਕ ਵੀਗਨ ਬਣ ਜਾਂਦੇ ਹੋ, ਤਾਂ ਅਸਲ ਵਿੱਚ, ਤੁਸੀਂ ਜਾਨਵਰ(-ਲੋਕਾਂ ਦਾ), ਮਾਸ ਆਦਿ ਦਾ ਸੇਵਨ ਨਹੀਂ ਕਰਦੇ। ਸੋ ਨਤੀਜੇ ਵਜੋਂ, ਇਹ ਕੁਦਰਤ ਵਿੱਚ ਹੋਰ ਪ੍ਰਜਾਤੀਆਂ ਉੱਤੇ ਦੁਰਵਿਵਹਾਰਕ ਸ਼ੋਸ਼ਣ, ਮਨੁੱਖੀ ਅਧਿਕਾਰ ਨੂੰ ਘਟਾਉਣ ਵਿੱਚ ਮਦਦ ਕਰੇਗਾ। ਕਿਉਂਕਿ ਇਹ ਹਮੇਸ਼ਾਂ ਮਾਸ ਦੀ ਖਪਤ ਵਿੱਚ ਹੀ ਸਾਨੂੰ ਕਈ ਵਾਰ ਕਿਸੇ ਖਾਸ ਬਾਲਣ ਦੀ ਵਰਤੋਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਵੇਂ ਕਿ ਅੱਗ। ਕਿਉਂਕਿ ਅੱਗ ਦੀ ਸਿਰਜਣਾ ਦੇ ਨਾਲ, ਸਾਨੂੰ ਪ੍ਰਜਨਨ ਦਾ ਵਿਚਾਰ ਆਇਆ। ਅਤੇ ਪ੍ਰਜਨਨ ਦਾ ਉਦੇਸ਼ ਸਾਨੂੰ ਮਾਸ ਪ੍ਰਦਾਨ ਕਰਨ ਲਈ ਸੀ। ਸੋ, ਇੱਕ ਵਾਰ ਜਦੋਂ ਤੁਸੀਂ ਇੱਕ ਵੀਗਨ ਬਣ ਜਾਂਦੇ ਹੋ, ਤਾਂ ਇਹ ਭੌਤਿਕਤਾ (ਫੀਸਿਓਕਰੇਸੀ) ਵੱਲ ਵਾਪਸੀ ਵਾਂਗ ਹੈ। ਤਾਂ, ਇਹ ਇੱਕ ਚੰਗਾ ਹੱਲ ਹੈ। ਪਰ ਇਹ ਸ਼ਾਇਦ ਬਹੁਤਾ ਸੌਖਾ ਨਾ ਹੋਵੇ, ਜਦੋਂ ਕਿ ਇਹ ਹੁਣ ਸਾਡੇ ਵਿੱਚੋਂ ਹਰੇਕ ਤੋਂ ਇਕ ਕੋਸ਼ਿਸ਼ ਦੀ ਮੰਗ ਕਰਦਾ ਹੈ।

(ਇਸ ਕਾਨਫਰੰਸ ਤੋਂ ਬਾਅਦ, ਕੀ ਤੁਸੀਂ ਨਿੱਜੀ ਤੌਰ 'ਤੇ ਇੱਕ ਵੀਗਨ ਬਣਨ ਲਈ ਪ੍ਰੇਰਿਤ ਹੋ, ਅਤੇ ਕੀ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀਗਨ ਬਣਨ ਲਈ ਉਤਸ਼ਾਹਿਤ ਕਰੋਗੇ ਤਾਂ ਜੋ ਗ੍ਰਹਿ ਨੂੰ ਬਚਾਇਆ ਜਾ ਸਕੇ?) ਇਮਾਨਦਾਰੀ ਨਾਲ, ਇਹ ਮੇਰੇ ਲਈ ਇੱਕ ਨੇਕ ਮਿਸ਼ਨ ਹੈ ਕਿ ਮੈਂ ਅਜਿਹਾ ਕਰਾਂ ਅਤੇ ਪ੍ਰੇਰਿਤ ਵੀ ਹੋਵਾਂ, ਕਿਉਂਕਿ ਅਜਿਹਾ ਕਰਨ ਦਾ ਹਰ ਕਾਰਨ ਹੈ। ਅਤੇ ਫਿਰ, ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਜਦੋਂ ਕੁਦਰਤ ਅਤੇ ਮਨੁੱਖਤਾ ਨੂੰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਇਸ ਤੋਂ ਵੱਡੀ ਕੁਰਬਾਨੀ ਕੋਈ ਨਹੀਂ ਹੋ ਸਕਦੀ, ਕਿਉਂਕਿ ਅਸੀਂ ਖੁਦ ਇਹ ਉਨ੍ਹਾਂ ਲੋਕਾਂ ਤੋਂ ਵਿਰਾਸਤ ਵਿੱਚ ਪ੍ਰਾਪਤ ਕੀਤਾ ਹੈ ਜੋ ਸਾਡੇ ਤੋਂ ਪਹਿਲਾਂ ਆਏ ਸਨ। ਸੋ, ਆਉਣ-ਵਾਲੀਆਂ ਪੀੜ੍ਹੀਆਂ ਲਈ ਇਸਨੂੰ ਸੁਰੱਖਿਅਤ ਰੱਖਣਾ ਇੱਕ ਉੱਤਮ ਫਰਜ਼ ਹੈ। (ਤੁਹਾਡਾ ਧੰਨਵਾਦ, ਸਰ।) ਤੁਹਾਡਾ ਸਵਾਗਤ ਹੈ।

Interviews2:

(ਸ਼ੁਭ ਸਵੇਰ, ਸਰ।) ਸ਼ੁਭ ਸਵੇਰ। (ਕੀ ਤੁਸੀਂ ਕਿਰਪਾ ਕਰਕੇ ਆਪਣੀ ਜਾਣ-ਪਛਾਣ ਕਰਵਾ ਸਕਦੇ ਹੋ?) ਮੇਰਾ ਨਾਮ ਗੇਟੋਰੇਟ ਬਾਟੌ ਹੈ। (ਪਰਮ ਸਤਿਗੁਰੂ ਚਿੰਗ ਹਾਈ ਜੀ ਨਾਲ ਹੋਈ ਇਸ ਕਾਨਫਰੰਸ ਬਾਰੇ ਤੁਹਾਡਾ ਕੀ ਵਿਚਾਰ ਹੈ?) ਮੈਨੂੰ ਇਹ ਮੰਨਣਾ ਪਵੇਗਾ ਕਿ ਮੈਂ ਇਸ ਕਾਨਫਰੰਸ ਤੋਂ ਸੱਚਮੁੱਚ ਹੈਰਾਨ ਸੀ। ਇਹ ਬਹੁਤ ਹੀ ਭਰਪੂਰ ਸੀ ਕਿਉਂਕਿ ਪਹਿਲਾਂ, ਸਾਨੂੰ ਨਹੀਂ ਪਤਾ ਸੀ ਕਿ ਇੱਕ ਵੀਗਨ ਕੀ ਹੁੰਦਾ ਹੈ।

ਅੱਜ, ਤੁਸੀਂ ਦੇਖੋ, ਮੈਂ ਵੀਗਨ ਚੌਲ ਖਾ ਰਿਹਾ ਹਾਂ। ਇਹ ਉਨ੍ਹਾਂ ਚੌਲਾਂ ਤੋਂ ਬਹੁਤਾ ਵੱਖਰਾ ਨਹੀਂ ਹੈ ਜੋ ਅਸੀਂ ਆਮ ਤੌਰ 'ਤੇ ਖਾਂਦੇ ਹਾਂ। ਫ਼ਰਕ ਸਿਰਫ਼ ਮਾਸ ਦੀ ਅਣਹੋਂਦ ਦਾ ਹੈ। ਪਰ ਟੋਫੂ ਮੀਟ ਤਿਆਰ ਕਰਨ ਦਾ ਇੱਕ ਹੋਰ ਤਰੀਕਾ ਹੈ, ਜਿਸਦਾ ਅਰਥ ਹੈ ਸੋਇਆ ਮੀਟ, ਜੋ ਕਿ ਓਨਾ ਹੀ ਰਸਦਾਰ ਹੁੰਦਾ ਹੈ ਜਿੰਨਾ ਤੁਸੀਂ ਮੀਟ, ਬੀਫ ਆਦਿ ਖਾਣ ਦੇ ਆਦੀ ਹੋ । ਪਰ ਇਹ ਸੋਇਆ ਤੋਂ ਬਣਿਆ ਹੈ ਅਤੇ ਇਸਦਾ ਸੁਆਦ ਲਗਭਗ ਇੱਕੋ ਜਿਹਾ ਹੈ। ਕੋਈ ਫ਼ਰਕ ਨਹੀਂ ਹੈ। ਜੇ ਤੁਸੀਂ ਧਿਆਨ ਨਹੀਂ ਦਿੰਦੇ, ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਇਹ ਬੀਫ ਨਹੀਂ ਜਾਂ ਮਟਨ ਜਾਂ ਜੋ ਵੀ ਹੋਰ ਨਹੀਂ ਹੈ। ਹਾਂਜੀ, ਨਹੀਂ ਤਾਂ, ਇਹ ਇੱਕ ਕਾਨਫਰੰਸ ਹੈ ਜਿਸ ਵਿੱਚ ਮੈਂ ਸੱਚਮੁੱਚ ਜਾਣਾ ਚਾਹੁੰਦਾ ਸੀ, ਕਿਉਂਕਿ ਮੈਂ ਇਸ ਬਾਰੇ ਬਹੁਤ ਕੁਝ ਸੁਣਿਆ ਹੈ। ਮੈਂ ਥੋੜ੍ਹਾ ਝਿਜਕ ਰਿਹਾ ਸੀ, ਪਰ ਅੱਜ, ਮੈਨੂੰ ਸੱਚਮੁੱਚ ਯਕੀਨ ਹੋ ਗਿਆ ਹੈ, ਅਤੇ ਮੈਂ ਪਹਿਲਾਂ ਹੀ ਇਸ ਵਿੱਚ ਪੈਣਾ ਸ਼ੁਰੂ ਕਰ ਦਿੱਤਾ ਹੈ। ਹੁਣ, ਮੈਂ ਆਪਣੀਆਂ ਕੋਸ਼ਿਸ਼ਾਂ ਦੁੱਗਣੀਆਂ ਕਰਨ ਜਾ ਰਿਹਾ ਹਾਂ।

ਮੈਨੂੰ ਲੱਗਦਾ ਹੈ ਕਿ ਇਹ ਉਹ ਸ਼ਾਸਨ ਹੈ ਜਿਸ ਵਲ ਸਾਨੂੰ ਸਾਰਿਆਂ ਨੂੰ ਸੱਚਮੁੱਚ ਉਸ ਵੱਲ ਵਾਪਸ ਜਾਣ ਦੀ ਲੋੜ ਹੈ, ਸਥਾਪਿਤ ਵਿਵਸਥਾ ਜਿਸਨੂੰ ਤਬਾਹ ਕਰਨ ਵਿੱਚ ਅਸੀਂ ਮਦਦ ਕੀਤੀ ਸੀ। ਤੁਸੀਂ ਦੇਖੋ, ਮੈਨੂੰ ਲੱਗਦਾ ਹੈ ਕਿ ਇਹ ਚੰਗੀ ਗੱਲ ਹੋਵੇਗੀ ਜੇਕਰ ਹਰ ਕੋਈ ਸੱਚਮੁੱਚ ਵੀਗਨ ਖੁਰਾਕ ਵੱਲ ਵਾਪਸ ਆ ਜਾਵੇ, ਜੋ ਕਿ ਕੁਦਰਤ ਦੇ ਨੇੜੇ ਹੈ। ਜੇਕਰ ਅਸੀਂ ਕੁਦਰਤ ਦੇ ਨੇੜੇ ਹੋਣ ਬਾਰੇ ਗੱਲ ਕਰ ਰਹੇ ਹਾਂ, ਤਾਂ ਵੀਗਨਿਜ਼ਮ ਅਸਲ ਵਿੱਚ ਕੁਦਰਤ ਦੇ ਸਭ ਤੋਂ ਨੇੜੇ ਦਾ ਮਾਡਲ ਹੈ। ਇਹ ਚੌਲ ਹਨ। ਇਹ ਸਾਡੇ ਚੌਲ ਹਨ, ਉਹੀ ਚੌਲ ਜੋ ਹਰ ਕੋਈ ਖਰੀਦਦਾ ਹੈ। ਇਹ ਸਿਰਫ਼ ਵੱਖਰੇ ਢੰਗ ਨਾਲ ਤਿਆਰ ਕੀਤਾ ਗਿਆ ਹੈ। ਤੁਹਾਡਾ ਬਹੁਤ ਧੰਨਵਾਦ। (ਤੁਹਾਡਾ ਧੰਨਵਾਦ।) ਤੁਹਾਡਾ ਸਵਾਗਤ ਹੈ।

Interviews3:

(ਸ਼ੁਭ ਸਵੇਰ, ਮੈਡਮ।) ਸ਼ੁਭ ਸਵੇਰ। (ਕੀ ਤੁਸੀਂ ਕਿਰਪਾ ਕਰਕੇ ਆਪਣੀ ਜਾਣ-ਪਛਾਣ ਕਰਵਾ ਸਕਦੇ ਹੋ?) ਮੇਰਾ ਨਾਮ ਨੋਲੀਆ ਸਾਸੇ ਹੈ। (ਗਲੋਬਲ ਵਾਰਮਿੰਗ 'ਤੇ ਇਸ ਕਾਨਫਰੰਸ ਬਾਰੇ ਤੁਹਾਡਾ ਕੀ ਵਿਚਾਰ ਹੈ?) ਮੈਨੂੰ ਲੱਗਦਾ ਹੈ ਕਿ ਇਹ ਚੰਗੀ ਗੱਲ ਹੈ। ਇਸ ਤੋਂ ਇਲਾਵਾ, ਇਹ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਉਣ ਵਿੱਚ ਵੀ ਮਦਦ ਕਰਦਾ ਹੈ ਕਿ ਅਸੀਂ ਆਪਣੇ ਗ੍ਰਹਿ ਨਾਲ ਕੀ ਕਰ ਰਹੇ ਹਾਂ।

(ਇਸ ਕਾਨਫਰੰਸ ਦੁਆਰਾ ਪੇਸ਼ ਕੀਤੇ ਗਏ ਮੁੱਖ ਹੱਲ, ਅਰਥਾਤ ਗ੍ਰਹਿ ਨੂੰ ਬਚਾਉਣ ਲਈ ਇੱਕ ਵੀਗਨ ਖੁਰਾਕ ਬਾਰੇ ਤੁਹਾਡਾ ਕੀ ਵਿਚਾਰ ਹੈ?) (ਮੈਨੂੰ ਲੱਗਦਾ ਹੈ ਕਿ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਮੈਂ ਖੁਦ ਇਸਦਾ ਹਿੱਸਾ ਹਾਂ।) ਤਾਂ, ਇਹ ਵੀ ਇੱਕ ਚੰਗੀ ਗੱਲ ਹੈ। ਸੰਸਾਰ ਲਈ ਵੀਗਨ ਹੋਣਾ ਵਧੀਆ ਹੈ।

(ਇਸ ਕਾਨਫਰੰਸ ਤੋਂ ਬਾਅਦ, ਕੀ ਤੁਸੀਂ ਵੀਗਨ ਬਣਨ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀਗਨ ਬਣਨ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਹੋ?) ਹਾਂਜੀ, ਇਸ ਕਾਨਫਰੰਸ ਤੋਂ ਬਾਅਦ, ਮੈਂ ਪਹਿਲਾਂ ਨਾਲੋਂ ਵੀ ਪੂਰੀ ਤਰਾਂ ਵੀਗਨ ਬਣਨ ਲਈ ਪ੍ਰੇਰਿਤ ਹਾਂ। (ਤੁਹਾਡਾ ਬਹੁਤ ਧੰਨਵਾਦ।) ਤੁਹਾਡਾ ਧੰਨਵਾਦ।

Photo Caption: ਇੱਕ ਭਦਰ ਪੁਰਸ਼ ਦਾ ਪ੍ਰਤੀਕ ਬਣਦੇ ਹੋਏ, ਅਸੀਂ ਆਲੇ ਦੁਆਲੇ ਸ਼ਾਂਤੀ ਲਿਆਉਂਦੇ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (16/21)
1
ਗਿਆਨ ਭਰਪੂਰ ਸ਼ਬਦ
2025-05-12
1414 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2025-05-13
1133 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2025-05-14
1030 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2025-05-15
926 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2025-05-16
846 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2025-05-17
1019 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2025-05-19
989 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2025-05-20
863 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2025-05-21
1007 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2025-05-22
887 ਦੇਖੇ ਗਏ
11
ਗਿਆਨ ਭਰਪੂਰ ਸ਼ਬਦ
2025-05-23
830 ਦੇਖੇ ਗਏ
12
ਗਿਆਨ ਭਰਪੂਰ ਸ਼ਬਦ
2025-05-24
905 ਦੇਖੇ ਗਏ
13
ਗਿਆਨ ਭਰਪੂਰ ਸ਼ਬਦ
2025-05-26
786 ਦੇਖੇ ਗਏ
14
ਗਿਆਨ ਭਰਪੂਰ ਸ਼ਬਦ
2025-05-27
796 ਦੇਖੇ ਗਏ
15
ਗਿਆਨ ਭਰਪੂਰ ਸ਼ਬਦ
2025-05-28
766 ਦੇਖੇ ਗਏ
16
ਗਿਆਨ ਭਰਪੂਰ ਸ਼ਬਦ
2025-05-29
722 ਦੇਖੇ ਗਏ
17
ਗਿਆਨ ਭਰਪੂਰ ਸ਼ਬਦ
2025-05-30
661 ਦੇਖੇ ਗਏ
18
ਗਿਆਨ ਭਰਪੂਰ ਸ਼ਬਦ
2025-05-31
836 ਦੇਖੇ ਗਏ
19
ਗਿਆਨ ਭਰਪੂਰ ਸ਼ਬਦ
2025-06-02
596 ਦੇਖੇ ਗਏ
20
ਗਿਆਨ ਭਰਪੂਰ ਸ਼ਬਦ
2025-06-03
591 ਦੇਖੇ ਗਏ
21
ਗਿਆਨ ਭਰਪੂਰ ਸ਼ਬਦ
2025-06-04
749 ਦੇਖੇ ਗਏ