ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ “ਸਵਾਲ ਨੰਬਰ ਇੱਕ”, “ਸਵਾਲ ਨੰਬਰ ਦੋ” ਵਾਂਗ ਉਤਨਾ ਕ੍ਰਮਬੱਧ ਨਹੀਂ ਹੈ। ਮੈਂ ਬਸ ਯਾਦ ਰੱਖਣ ਅਤੇ ਰਿਕਾਰਡ ਕਰਨ ਦੀ ਬਹੁਤ ਕੋਸ਼ਿਸ਼ ਕਰਦੀ ਹਾਂ, ਕਈ ਵਾਰ ਸੂਰਜ ਨਾਲ ਗੱਲਬਾਤ ਦੌਰਾਨ। ਇਹ ਬਿਲਕੁਲ ਚੰਦਰਮਾ ਵਾਂਗ ਹੈ, ਅਤੇ ਕਈ ਵਾਰ ਬਾਅਦ ਵਿੱਚ ਵੀ। ਅਤੇ ਕਈ ਵਾਰ ਮੈਂ ਸਵਾਲ ਨਹੀਂ ਲਿਖਦੀ ਕਿਉਂਕਿ ਮੈਂ ਹੀ ਜੋ ਪੁੱਛਦੀ ਹਾਂ। ਸੋ ਮੈਂ ਬਸ ਜਵਾਬ ਲਿਖ ਦਿੱਤਾ। ਜੇ ਮੈਨੂੰ ਯਾਦ ਆਇਆ, ਤਾਂ ਫਿਰ ਮੈਂ ਤੁਹਾਨੂੰ ਦੱਸਾਂਗੀ, ਮੈਂ ਤੁਹਾਨੂੰ ਸਵਾਲ ਦੇ ਨਾਲ-ਨਾਲ ਜਵਾਬ ਵੀ ਪੜ੍ਹ ਕੇ ਸੁਣਾਵਾਂਗੀ। ਪਰ ਜੇ ਨਹੀਂ, ਤਾਂ ਤੁਸੀਂ ਸਮਝ ਜਾਓਗੇ, ਬਸ ਮੁੱਖ ਨੁਕਤਾ। ਜੇ ਮੈਂ ਵਿਸ਼ਵਵਿਆਪੀ ਸੰਸਥਾਵਾਂ ਬਾਰੇ ਖੋਜ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੈਂ ਕਾਫ਼ੀ ਰੁਝੀ ਰਹਿੰਦੀ ਹਾਂ।ਹੁਣ, ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਕੋਲ ਇੱਥੇ ਸਾਡੇ ਵਾਂਗ ਕੋਈ ਜਾਨਵਰ-ਲੋਕ ਜਾਂ ਰੁੱਖ ਜਾਂ ਪੌਦੇ ਹਨ। ਉਹਨਾਂ ਨੇ ਕਿਹਾ, "ਹਾਂਜੀ।" ਉਨ੍ਹਾਂ ਕੋਲ, ਸਭ ਕੁਝ ਨਹੀਂ ਹੈ, ਉਹ ਸਾਰੀਆਂ ਚੀਜ਼ਾਂ ਨਹੀਂ ਹਨ ਜੋ ਸਾਡੇ ਕੋਲ ਇੱਥੇ ਹਨ ਜੋ ਉਨ੍ਹਾਂ ਕੋਲ ਸੂਰਜ ਵਿੱਚ ਹੋਣਗੀਆਂ। ਮੈਂ ਕਿਹਾ, "ਪਰ ਸੂਰਜ ਇੰਨਾ ਗਰਮ ਹੈ, ਤੁਸੀਂ ਉੱਥੇ ਕਿਵੇਂ ਰਹਿ ਸਕਦੇ ਹੋ?" ਉਨ੍ਹਾਂ ਨੇ ਕਿਹਾ, "ਸੂਰਜ ਦੇ ਅੰਦਰ, ਇਹ ਗਰਮ ਨਹੀਂ ਹੈ। ਪਰ ਬਾਹਰ, ਇਹ ਸ਼ਾਇਦ 1,000 ਸੈਲਸੀਅਸ ਡਿਗਰੀ ਤੋਂ ਵੱਧ ਹੈ, ਲਗਭਗ 2,000 ਸੈਲਸੀਅਸ ਡਿਗਰੀ ਵਾਂਗ।" ਤਾਂ ਮੈਂ ਪੁੱਛਿਆ ਕਿ ਕੀ ਉਹ ਸਾਡੇ ਵਰਗੇ ਦਿਖਦੇ ਹਨ ਜਾਂ ਨਹੀਂ। "ਹਾਂਜੀ," ਉਨ੍ਹਾਂ ਕਿਹਾ ਕਿ ਉਹ ਇਨਸਾਨਾਂ ਵਰਗੇ ਦਿਖਾਈ ਦਿੰਦੇ ਹਨ। ਅਤੇ, ਕੀ ਕੁਝ ਇਨਸਾਨ ਉਨ੍ਹਾਂ ਦੇ ਨਾਲ ਉੱਥੇ ਰਹਿੰਦੇ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ, "ਹਾਂਜੀ," ਜੇਕਰ ਮਨੁੱਖ ਸੂਰਜ ਵਿੱਚ ਉਨ੍ਹਾਂ ਨਾਲ ਰਹਿਣਾ ਚਾਹੁੰਦੇ ਹਨ, ਤਾਂ ਉਹ ਜਿੰਨਾ ਚਿਰ ਉੱਚ ਚੌਥੇ ਪੱਧਰ, ਵਧ ਜਾਂ ਘਟ ਚੌਥੇ ਪੱਧਰ 'ਤੇ ਪਹੁੰਚਦੇ ਹਨ, ਉਹ ਕਰ ਸਕਦੇ ਹਨ। ਫਿਰ ਸੂਰਜ ਲੋਕ ਆਪਣੇ ਵਿਸ਼ੇਸ਼ ਵਾਹਨ, ਜਾਂ UFOs ਵਰਗੇ, ਨਾਲ ਆਉਣਗੇ, ਉਹਨਾਂ ਨੂੰ ਸੂਰਜ ਵਿੱਚ ਆਪਣੇ ਨਾਲ ਰਹਿਣ ਲਈ ਲਿਆਉਣ ਲਈ। ਅਤੇ ਉਸ ਤੋਂ ਬਾਅਦ, ਜੋ ਮਨੁੱਖ ਸੂਰਜ ਤੱਕ ਪਹੁੰਚ ਸਕਦੇ ਹਨ, ਉਹ ਅਮਰ ਬਣ ਜਾਣਗੇ; ਉਹ ਸੂਰਜ ਵਿੱਚ ਨਹੀਂ ਮਰਨਗੇ।ਉਹ ਉੱਥੇ ਸਿਰਫ਼ ਉਸ ਉਮਰ ਵਿੱਚ ਜਾਂਦੇ ਹਨ ਜਦੋਂ ਉਹ ਸੂਰਜ 'ਤੇ ਪਹੁੰਚਦੇ ਹਨ ਅਤੇ ਉੱਥੇ ਹੀ ਰਹਿੰਦੇ ਹਨ। ਇਹ ਬਿਲਕੁਲ ਚੰਦਰਮਾ ਵਰਗਾ ਹੈ। ਵੈਸੇ - ਮੈਨੂੰ ਲੱਗਦਾ ਹੈ ਕਿ ਮੈਂ ਨਹੀਂ ਭੁੱਲਾਂਗੀ, ਮੈਂ ਉੱਥੇ ਨੋਟ ਕੀਤਾ - ਚੰਦਰਮਾ ਵੀ ਆਇਆ ਅਤੇ ਮੈਨੂੰ ਵਿਚਕਾਰ ਕੁਝ ਹੋਰ ਗੱਲਾਂ ਦੱਸੀਆਂ। ਜੇ ਉਹ ਚਾਹੁੰਦੇ ਹਨ, ਤਾਂ ਉਹ ਅੰਦਰ ਆਉਂਦੇ ਹਨ, ਉਹ ਮੈਨੂੰ ਦੱਸਦੇ ਹਨ, ਜਾਂ ਮੈਂ ਉਨ੍ਹਾਂ ਨੂੰ ਮੈਨੂੰ ਕੁਝ ਜਵਾਬ ਦੇਣ ਲਈ ਕਹਿੰਦੀ ਹਾਂ। ਜਦੋਂ ਕਿ ਮੈਂ ਅਜੇ ਵੀ ਸੂਰਜ ਨਾਲ ਗੱਲ ਕਰ ਰਹੀ ਹਾਂ, ਸੋ ਇਹ ਜਿਵੇਂ ਤਿੰਨ-ਪੱਖੀ ਗੱਲਬਾਤ ਵਾਂਗ ਸੀ। ਪਰ ਉਨ੍ਹਾਂ ਕੋਲ ਸੂਰਜ ਵਿੱਚ ਜਾਨਵਰ-ਲੋਕ ਨਹੀਂ ਹਨ। ਅਸੀਂ ਪਹਿਲਾਂ ਸੂਰਜ ਬਾਰੇ ਗੱਲ ਕਰਦੇ ਹਾਂ, ਅਤੇ ਜਦੋਂ ਵੀ ਚੰਦਰਮਾ ਆਵੇਗਾ, ਮੈਂ ਤੁਹਾਨੂੰ ਦੱਸਾਂਗੀ।ਉਨ੍ਹਾਂ ਕੋਲ ਪੌਦੇ, ਰੁੱਖ, ਫੁੱਲ, ਫਲਾਂ ਵਾਲੇ ਰੁੱਖ ਵੀ ਹਨ, ਪਰ ਉਹ ਉਨ੍ਹਾਂ ਨੂੰ ਨਹੀਂ ਖਾਂਦੇ। ਇਸ ਵੇਲੇ, ਉਨ੍ਹਾਂ ਕੋਲ ਲਗਭਗ 664 ਮਨੁੱਖ ਹਨ ਜੋ ਉੱਥੇ ਸੂਰਜ ਲੋਕਾਂ ਨਾਲ ਰਹਿੰਦੇ ਹਨ। ਤਾਂ ਫਿਰ ਉਨ੍ਹਾਂ ਨੂੰ ਪੰਜਵੇਂ ਪੱਧਰ 'ਤੇ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? ਉਨ੍ਹਾਂ ਨੇ ਕਿਹਾ ਕਿ ਸੂਰਜ ਦੇ ਖੇਤਰ ਵਿੱਚ, ਚੌਥੇ ਪੱਧਰ ਤੋਂ ਪੰਜਵੇਂ ਪੱਧਰ ਤੱਕ ਪਹੁੰਚਣ ਲਈ ਸ਼ਾਇਦ ਲੱਖਾਂ ਧਰਤੀ ਸਾਲ ਲੱਗਣਗੇ।ਮੈਂ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਮੈਂ ਉਨ੍ਹਾਂ ਦੀਆਂ, ਸੂਰਜ ਦੀਆਂ ਕੁਝ ਤਸਵੀਰਾਂ ਲਈਆਂ, ਤਾਂ ਸੂਰਜ ਦੇ ਆਲੇ-ਦੁਆਲੇ, ਜਾਂ ਸੂਰਜ ਦੇ ਅੰਦਰ, ਉਸ ਫੋਟੋ 'ਤੇ ਲਾਲ ਛੱਲੇ, ਲਾਲ ਚੱਕਰ, ਕਈ ਲਾਲ ਚੱਕਰ ਕਿਉਂ ਹਨ। ਤਾਂ ਸੂਰਜ ਰਾਜਾ ਨੇ ਮੈਨੂੰ ਕਿਹਾ, "ਕਿਉਂਕਿ ਇੱਥੇ ਲੋਕ ਤੁਹਾਨੂੰ ਆਪਣਾ ਪਿਆਰ ਦਿਖਾਉਣਾ ਚਾਹੁੰਦੇ ਹਨ।" ਮੈਂ ਕਿਹਾ, "ਹਾਏ ਪ੍ਰਮਾਤਮਾ।" ਮੈਂ ਬਹੁਤ ਪ੍ਰਭਾਵਿਤ ਹੋਈ। ਮੈਂ ਕਿਹਾ, "ਤੁਹਾਡਾ ਬਹੁਤ ਧੰਨਵਾਦ। ਉਸ ਹਾਲਤ ਵਿੱਚ, ਕੀ ਤੁਸੀਂ ਕਦੇ ਧਰਤੀ ਨੂੰ ਸਾੜੋਗੇ?" ਤਾਂ ਸੂਰਜ ਦੇ ਰਾਜੇ ਨੇ ਕਿਹਾ, "ਜੇ ਪ੍ਰਮਾਤਮਾ ਹੁਕਮ ਦਿੰਦਾ ਹੈ, ਤਾਂ ਇਹ ਕਰਨਾ ਹੀ ਪਵੇਗਾ। ਮਾਫ਼ ਕਰਨਾ।"ਤਾਂ, ਮੈਂ ਕਿਹਾ, "ਕਿਰਪਾ ਕਰਕੇ ਸਾਡੇ ਬਾਰੇ ਸੋਚੋ, ਠੀਕ ਹੈ? ਸੋਚੋ ਮੈਂ ਇੱਥੇ ਹਾਂ ਅਤੇ ਇਸਨੂੰ ਰੋਕਣ ਲਈ ਕੁਝ ਕਰੋ ਜਾਂ ਜਲਣ ਦੀ ਤੀਬਰਤਾ ਨੂੰ ਘਟਾਓ ਤਾਂ ਜੋ ਮਨੁੱਖਾਂ ਨੂੰ ਦੁੱਖ ਨਾ ਹੋਵੇ। ਮੈਨੂੰ ਬਸ ਇਹੀ ਉਮੀਦ ਹੈ ਕਿ ਤੁਸੀਂ ਮੇਰੇ ਦੋਸਤ ਹੋਂ ਅਤੇ ਤੁਹਾਨੂੰ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਠੀਕ ਹੈ?" ਉਸਨੇ ਕਿਹਾ, "ਹੁਣ ਲਈ, ਧਰਤੀ 'ਤੇ ਵੀਗਨ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਹੋਰ ਅਤੇ ਹੋਰ ਵੀ ਵੱਧਦੀ ਜਾ ਰਹੀ ਹੈ। ਅਤੇ ਇਸ ਤਰਾਂ ਕਰਮ ਘੱਟ ਹੋਣਗੇ, ਸੋ ਸੂਰਜ ਨੂੰ ਧਰਤੀ ਨੂੰ ਨੁਕਸਾਨ ਪਹੁੰਚਾਉਣ ਜਾਂ ਹੇਠਾਂ ਲੋਕਾਂ ਨੂੰ ਸਾੜਨ ਲਈ ਕੁਝ ਨਹੀਂ ਕਰਨਾ ਪਵੇਗਾ।" ਹੁਣ ਤੱਕ, ਉਸਨੇ ਕਿਹਾ ਸੀ ਕਿ ਇਹ ਸੰਭਵ ਹੈ ਕਿ ਉਸਨੂੰ ਇਹ ਕਰਨ ਦੀ ਲੋੜ ਨਾ ਪਵੇ, ਕਿਉਂਕਿ ਕਰਮ ਘੱਟ ਹੋਣਗੇ ਅਤੇ ਲੋਕ ਉਲਟ ਦਿਸ਼ਾ ਵਿੱਚ ਜਾ ਰਹੇ ਹਨ। ਜਿੰਨੇ ਜ਼ਿਆਦਾ ਲੋਕ ਵੀਗਨ ਹੋਣਗੇ, ਓਨੇ ਹੀ ਘੱਟ ਲੋਕ ਪੀੜਤ ਹੋਣਗੇ। ਵੀਗਨ ਲੋਕਾਂ ਦੀ ਗਿਣਤੀ ਜਿੰਨੀ ਜ਼ਿਆਦਾ ਹੋਵੇਗੀ, ਓਨੀ ਹੀ ਘੱਟ ਗਿਣਤੀ ਨੂੰ ਨੁਕਸਾਨ ਹੋਵੇਗਾ, ਸੂਰਜ ਦੀ ਅੱਗ ਨਾਲ ਧਰਤੀ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਓਨੀ ਹੀ ਘੱਟ ਹੋਵੇਗੀ।ਸੂਰਜ ਨੂੰ ਮੇਰੀ ਬੇਨਤੀ ਦੇ ਸੰਬੰਧ ਵਿੱਚ ਕਿ ਉਹ ਸਾਡੇ ਬਾਰੇ ਸੋਚਣ ਅਤੇ ਧਰਤੀ ਦੀ ਮਦਦ ਲਈ ਕੁਝ ਕਰਨ ਤਾਂ ਜੋ ਲੋਕਾਂ ਨੂੰ ਜ਼ਿਆਦਾ ਦੁੱਖ ਨਾ ਹੋਵੇ: ਸੂਰਜ ਦੇ ਰਾਜੇ ਨੇ ਕਿਹਾ, "ਜੋ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਪਹਿਲਾਂ ਹੀ ਘਟਾ ਦਿੱਤਾ ਹੈ," ਰਾਜੇ ਅਤੇ ਸੂਰਜ ਦੇ ਲੋਕਾਂ ਦੀ ਸਮਰੱਥਾ ਵਿੱਚ। ਨਹੀਂ ਤਾਂ, ਇਹ ਹੋਰ ਵੀ ਮਾੜਾ ਹੁੰਦਾ। ਜੇਕਰ ਉਹ ਆਪਣੀ ਇਜਾਜ਼ਤ ਅਨੁਸਾਰ, ਆਪਣੀ ਪੂਰੀ ਮਦਦ ਨਾ ਕਰਦੇ ਤਾਂ ਹੋਰ ਵੀ ਨੁਕਸਾਨ ਹੁੰਦਾ।ਪਰ ਬਾਈਬਲ ਵਿੱਚ ਕਿਹਾ ਗਿਆ ਹੈ ਕਿ, ਪ੍ਰਮਾਤਮਾ ਨੇ ਪ੍ਰਗਟ ਕੀਤਾ ਕਿ ਸੰਸਾਰ ਦੇ ਅੰਤ ਵਿੱਚ, ਇਸ ਸੰਸਾਰ ਵਿੱਚ, ਪ੍ਰਮਾਤਮਾ ਕੁਝ ਫਰਿਸ਼ਤਿਆਂ ਨੂੰ ਜੋ ਕੰਮ ਕਰਦੇ ਹਨ, ਸੂਰਜ ਉੱਤੇ ਕੁਝ ਸੁੱਟਣ ਦਾ ਹੁਕਮ ਦੇਵੇਗਾ। ਅਤੇ ਉਹ ਫਾਰਮੂਲਾ ਸੂਰਜ ਦੀ ਅੱਗ ਨੂੰ ਬਾਹਰ ਕੱਢੇਗਾ ਅਤੇ ਫਿਰ ਇਸਨੂੰ ਧਰਤੀ 'ਤੇ ਉਡਾ ਦੇਵੇਗਾ, ਅਤੇ ਫਿਰ ਸਭ ਕੁਝ ਖਤਮ ਹੋ ਜਾਵੇਗਾ। ਮੈਂ ਕਿਹਾ, "ਕੀ ਇਹ ਇਸ ਤਰਾਂ ਹੋਵੇਗਾ? ਕੀ ਇਹ ਸੱਚ ਇਸ ਤਰਾਂ ਹੈ?" ਤਾਂ ਸੂਰਜ ਰਾਜਾ ਨੇ ਕਿਹਾ, "ਹਾਂਜੀ, ਇਹ ਸੱਚ ਹੈ। ਇਹ ਇਸ ਤਰਾਂ ਹੋ ਸਕਦਾ ਹੈ।" ਪਰ ਬਹੁਤ ਸਾਰੇ ਸੰਤ ਪ੍ਰਾਰਥਨਾ ਕਰ ਰਹੇ ਹਨ, ਅਤੇ ਲੋਕ ਹੋਰ ਵੀ ਜ਼ਿਆਦਾ ਵੀਗਨ ਬਣ ਰਹੇ ਹਨ। ਤਾਂ ਸ਼ਾਇਦ ਇਹ ਨਹੀਂ ਹੋਵੇਗਾ।"ਮੈਂ ਕਿਹਾ, "ਓਹ, ਕਿਰਪਾ ਕਰਕੇ, ਕਿਰਪਾ ਕਰਕੇ, ਇਹ ਨਾ ਹੋਣ ਦਿਓ।" ਸੂਰਜ ਨੇ ਕਿਹਾ, "ਇਹ ਫੈਸਲਾ ਕਰਨਾ ਸੂਰਜ ਦਾ ਕੰਮ ਨਹੀਂ ਹੈ।" ਇਹ ਪ੍ਰਮਾਤਮਾ ਦੁਆਰਾ ਫੈਸਲਾ ਕੀਤਾ ਜਾਂਦਾ ਹੈ। ਅਤੇ ਇਸ ਦੁਆਰਾ ਕਿ ਮਨੁੱਖ ਕਿੰਨਾ ਮਾੜਾ ਵਿਵਹਾਰ ਕਰਨਗੇ, ਇਸ ਗ੍ਰਹਿ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਬਰਬਾਦ ਕਰਨਗੇ। ਫਿਰ ਉਸ ਕਿਸਮ ਦਾ ਕਰਮ ਹੋਰ ਕਿਸਮ ਦੇ ਕਰਮ ਨੂੰ ਆਕਰਸ਼ਿਤ ਕਰੇਗਾ। ਅਤੇ ਭਾਵੇਂ ਸੂਰਜ ਦੀ ਅੱਗ ਨੂੰ ਕਿਸੇ ਵੀ ਕਾਰਨ ਕਰਕੇ ਰੋਕਿਆ ਜਾ ਸਕਦਾ ਹੋਵੇ, ਜਾਂ ਪ੍ਰਮਾਤਮਾ ਸੂਰਜ ਉੱਤੇ ਕੋਈ ਫਾਰਮੂਲਾ, ਇੱਕ ਸ਼ਕਤੀ ਨਹੀਂ ਸੁੱਟਦਾ ਜਿਸ ਨਾਲ ਸੂਰਜ ਦੀ ਅੱਗ ਇੱਕ ਤਰ੍ਹਾਂ ਨਾਲ ਭੜਕ ਉੱਠੇ ਅਤੇ ਹੇਠਾਂ ਧਰਤੀ ਨੂੰ ਸਾੜ ਦੇਵੇ, ਧਰਤੀ ਦੇ ਅੰਦਰੋਂ, ਧਰਤੀ ਦੀ ਸਤ੍ਹਾ ਦੇ ਹੇਠਾਂ ਅੱਗ ਉੱਡ ਜਾਵੇਗੀ, ਅਤੇ ਇਹ ਪੂਰੇ ਸੰਸਾਰ ਨੂੰ ਸਾੜ ਸਕਦੀ ਹੈ ਜਾਂ ਗ੍ਰਹਿ ਨੂੰ ਤਬਾਹ ਕਰ ਸਕਦੀ ਹੈ ਅਤੇ ਲੋਕਾਂ ਨੂੰ ਵੀ ਮਾਰ ਸਕਦੀ ਹੈ। ਅਤੇ ਮਾਇਆ-ਸ਼ਕਤੀ ਇਹੀ ਕਰਨ ਦੀ ਯੋਜਨਾ ਬਣਾ ਰਹੀ ਹੈ: ਧਰਤੀ ਦੇ ਅੰਦਰੂਨੀ ਹਿੱਸੇ ਤੋਂ ਅੱਗ ਦੀ ਵਰਤੋਂ ਕਰਕੇ ਇਸ ਸੰਸਾਰ ਨੂੰ ਸਾੜ ਕੇ ਸੁਆਹ ਕਰ ਦੇਣਾ! ਅਤੇ ਸਵਰਗਾਂ ਦੀ ਸ਼ਕਤੀ ਇਸਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ! ਉਮੀਦ ਹੈ, ਤਿੰਨ ਸਭ ਤੋਂ ਸ਼ਕਤੀਸ਼ਾਲੀਆਂ ਦੀ ਕਿਰਪਾ ਨਾਲ ਅਤੇ ਵੀਗਨ ਮਨੁੱਖਾਂ ਤੋਂ ਗੁਣਾਂ ਦੇ ਨਾਲ, ਮਾਇਆ ਨੂੰ ਸਫਲਤਾ ਨਹੀਂ ਮਿਲੇਗੀ!"ਮੈਂ ਕਿਹਾ, "ਹੇ ਮੇਰੇ ਪ੍ਰਮਾਤਮਾ, ਅਸੀਂ ਸੱਚਮੁੱਚ ਸਾਰੇ ਪਾਸਿਆਂ ਤੋਂ ਅਸੁਰੱਖਿਅਤ ਹਾਂ।" ਉਸਨੇ ਕਿਹਾ, "ਸੰਤਾਂ ਦੀਆਂ ਪ੍ਰਾਰਥਨਾਵਾਂ ਮਨੁੱਖਾਂ ਦੇ ਕਰਮ ਦੇ ਕੁਝ ਹਿੱਸੇ ਨੂੰ ਮਿਟਾਉਣ ਵਿੱਚ ਮਦਦ ਕਰਦੀਆਂ ਹਨ, ਪਰ ਮਨੁੱਖਾਂ ਨੂੰ ਖੁਦ ਆਪ ਕੁਝ ਕਰਨਾ ਜ਼ਰੂਰੀ ਹੈ, ਬੇਰਹਿਮੀ, ਕਾਤਲਾਨਾ ਅਤੇ ਤਸੀਹੇ ਦੇਣ ਵਾਲੇ ਕਿਸਮ ਦੇ ਜੀਵਨ ਢੰਗ,, ਦੂਜੇ ਜੀਵਾਂ, ਮਾਸੂਮਾਂ ਨੂੰ ਮਾਰਨ, ਅਤੇ ਅਤੇ ਇਥੋਂ ਤਕ ਇੱਕ ਦੂਜੇ ਨੂੰ ਵੀ ਮਾਰਨ ਦੇ ਉਲਟ ਦਿਸ਼ਾ ਵੱਲ ਮੁੜਨਾ ਜ਼ਰੂਰੀ ਹੈ।" ਉਹ ਸਾਰੇ ਕਰਮ ਬਹੁਤ, ਬਹੁਤ ਹਿੰਸਕ ਊਰਜਾ ਪੈਦਾ ਕਰਨਗੇ, ਅਤੇ ਧਰਤੀ ਨੂੰ ਤਬਾਹ ਕਰਨ ਲਈ ਬਹੁਤ ਸਾਰੀਆਂ ਹਿੰਸਕ ਚੀਜ਼ਾਂ ਵਾਪਰ ਸਕਦੀਆਂ ਹਨ।"ਸੋ ਮਨੁੱਖ ਆਪਣੇ ਆਪ ਨੂੰ ਮਾਰ ਰਹੇ ਹਨ। ਹੋਰ ਕੋਈ ਨਹੀਂ, ਸੱਚਮੁੱਚ। ਬਾਕੀ ਸਾਰੇ ਰੁਕ ਸਕਦੇ ਹਨ, ਪਰ ਮਨੁੱਖ ਕਾਤਲਾਨਾ ਕਰਮ ਪੈਦਾ ਕਰਦੇ ਰਹਿਣਗੇ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਣਗੇ। ਪਹਿਲਾਂ ਕਈ ਵਾਰ, ਰਾਜੇ ਨੇ ਕਿਹਾ ਸੀ ਕਿ "ਮਨੁੱਖ ਜਾਤੀ ਨੇ ਵੀ ਇੱਕ ਦੂਜੇ ਨਾਲ ਬੁਰਾ ਵਿਵਹਾਰ ਕੀਤਾ ਹੈ, ਲੜਾਈਆਂ ਅਤੇ ਹੋਰ ਸਭ ਕੁਝ ਕੀਤਾ ਹੈ, ਅਤੇ ਸਾਰੇ ਮਾਸੂਮ ਸਹਿ-ਨਿਵਾਸੀਆਂ ਨੂੰ ਮਾਰਿਆ ਹੈ, ਅਤੇ ਆਪਣੇ ਆਪ ਨੂੰ, ਆਪਣੇ ਦੇਸ਼ਾਂ ਨੂੰ ਜਾਂ ਆਪਣੀਆਂ ਕੌਮਾਂ ਨੂੰ ਜਾਂ ਆਪਣੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਇਹ ਜ਼ਰੂਰ ਹੋਇਆ, ਪਰ ਇਸ ਸਮੇਂ ਨਾਲੋਂ ਘੱਟ ਪੈਮਾਨੇ 'ਤੇ। ਇਸ ਵੇਲੇ, ਜੇ ਇਹ ਵਾਪਰਦਾ ਹੈ, ਤਾਂ ਇਹ ਪੂਰੇ ਗ੍ਰਹਿ ਦੇ ਜੀਵਾਂ ਨੂੰ ਤਬਾਹ ਕਰ ਦੇਵੇਗਾ।" ਜਦੋਂ ਮੈਂ ਉਸ ਦ੍ਰਿਸ਼ ਨੂੰ ਦੇਖਦੀ ਹਾਂ ਤਾਂ ਇਹ ਬਹੁਤ ਡਰਾਉਣਾ ਲੱਗਦਾ ਹੈ। ਮੈਨੂੰ ਉਮੀਦ ਹੈ ਕਿ ਇਹ ਨਹੀਂ ਹੋਵੇਗਾ।Photo Caption: ਹਾਂਜੀ! ਉਚ ਮਹਾਨ ਆਤਮਾਵਾਂ ਤਕ ਪਹੁੰਚਣ ਦਾ ਟੀਚਾ ਰਖੋ!