ਖੋਜ
ਪੰਜਾਬੀ
 

ਸੂਰਜ ਦੇ ਰਾਜੇ ਨਾਲ ਇਕ ਗੱਲਬਾਤ, ਬਾਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਚੰਦਰਮਾ ਦੀ ਸਤ੍ਹਾ 'ਤੇ ਤੀਜੇ-ਪੱਧਰ ਦੇ ਲੋਕ ਤੀਜੇ-ਪੱਧਰ ਦੇ ਮਨੁੱਖਾਂ ਤੋਂ ਵੱਖਰੇ ਹਨ। ਅਤੇ ਉਹਨਾਂ ਦੀ ਬਾਰੰਬਾਰਤਾ ਦੇ ਪੱਧਰ ਵਿੱਚ ਵਧੇਰੇ ਸਥਿਰਤਾ ਹੈ। ਪਰ ਜਿਹੜੇ ਮਨੁੱਖ ਤੀਜੇ ਪੱਧਰ 'ਤੇ ਪਹੁੰਚਦੇ ਹਨ, ਉਹ ਬਹੁਤ ਹੀ ਡਗਮਗਾ ਰਹੇ ਹੋ ਸਕਦੇ ਹਨ। ਕਈ ਵਾਰ ਉਹ ਤੀਜੇ ਪੱਧਰ ਦੇ ਉੱਚੇ ਦਰਜੇ ਵਿੱਚ ਹੁੰਦੇ ਹਨ। ਕਈ ਵਾਰ ਉਹ ਹੇਠਾਂ ਚਲੇ ਜਾਂਦੇ ਹਨ। ਇਹ ਇਸ ਧਰਤੀ ਉੱਤੇ ਉਨ੍ਹਾਂ ਦੇ ਆਲੇ ਦੁਆਲੇ ਦੀ ਨਕਾਰਾਤਮਕਤਾ ਦੇ ਪ੍ਰਭਾਵ 'ਤੇ ਨਿਰਭਰ ਕਰਦਾ ਹੈ। ਪਰ ਚੰਦਰਮਾ 'ਤੇ, ਉਨ੍ਹਾਂ ਦਾ ਇਸ ਤਰਾਂ ਦਾ ਨਕਾਰਾਤਮਕ ਪ੍ਰਭਾਵ ਨਹੀਂ ਹੁੰਦਾ, ਸੋ ਉਹ ਬਹੁਤ ਸਥਿਰ ਹਨ ਅਤੇ ਹਰ ਸਮੇਂ ਉੱਪਰ ਵੱਲ ਜਾਂਦੇ ਰਹਿੰਦੇ ਹਨ।

ਅਤੇ ਕੁਝ ਗੁਰੂਆਂ ਦੇ ਆਸ਼ੀਰਵਾਦ ਨਾਲ ਉਹ ਕਦੇ ਨਹੀਂ ਡਗਮਗਾਉਂਦੇ। ਅਤੇ ਉਹਨਾਂ ਕੋਲ ਵਧੇਰੇ ਮਾਨਸਿਕ ਸਥਿਰਤਾ ਹੁੰਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਵਧੇਰੇ ਭਾਵਨਾਤਮਕ ਸਥਿਰਤਾ ਹੈ, ਅਤੇ ਉਨ੍ਹਾਂ ਕੋਲ ਹੋਰ ਸ਼ਕਤੀਆਂ ਵੀ ਹਨ ਜਿਵੇਂ ਕਿ ਜਾਦੂਈ ਸ਼ਕਤੀ, ਸ਼ੁੱਧ ਜਾਦੂਈ ਸ਼ਕਤੀ, ਐਸਟਰਲ, ਸੂਖਮ ਜਾਦੂ ਵਾਂਗ ਨਹੀਂ। ਸੋ, ਉਹ ਵੱਖਰੇ ਹਨ, ਮਨੁੱਖਾਂ ਦੁਆਰਾ ਪਹੁੰਚੇ ਤੀਜੇ-ਪੱਧਰ ਤੋਂ ਥੋੜੇ ਵੱਖਰੇ। ਭਵਿੱਖ ਵਿੱਚ ਉੱਚ ਪੱਧਰ 'ਤੇ ਪਹੁੰਚਣ ਲਈ ਉਨ੍ਹਾਂ ਕੋਲ ਹੋਰ ਫਾਇਦੇ ਹਨ, ਅਤੇ ਉਹ ਕਰਨਗੇ।

ਪਰ ਮਨੁੱਖ ਕਈ ਵਾਰ ਉਹ ਪਹੁੰਚ ਜਾਂਦੇ ਹਨ, ਜਿਵੇਂ ਕਿ ਉਦਾਹਰਣ ਵਜੋਂ, ਤੀਜੇ ਦੇ ਵਿਚਕਾਰਲੇ ਪੱਧਰ ਤੱਕ। ਹਰੇਕ ਪੱਧਰ ਦਾ ਇੱਕ ਹੇਠਲਾ ਪੱਧਰ, ਵਿਚਕਾਰਲਾ ਪੱਧਰ ਅਤੇ ਉੱਚ ਪੱਧਰ ਹੁੰਦਾ ਹੈ। ਪਰ ਮਨੁੱਖ, ਭਾਵੇਂ ਉਹ ਤੀਜੇ ਮੱਧ ਤੱਕ ਪਹੁੰਚ ਸਕਦੇ ਹਨ, ਉਦਾਹਰਣ ਵਜੋਂ, ਉਸ ਸਤਿਗੁਰੂ ਦੀ ਕਿਰਪਾ ਨਾਲ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਹਨ ਅਤੇ ਉਸਦੇ ਅਧੀਨ ਅਭਿਆਸ ਕਰਦੇ ਹਨ, ਪਰ ਉਹ ਹਾਰ ਸਕਦੇ ਹਨ, ਉਹ ਇਸਨੂੰ ਗੁਆ ਸਕਦੇ ਹਨ, ਅਤੇ ਉਹ ਹੇਠਲੇ ਤੀਜੇ ਪੱਧਰ 'ਤੇ ਵਾਪਸ ਜਾ ਸਕਦੇ ਹਨ, ਜਾਂ ਕਈ ਵਾਰ ਬਦਲਾ ਲੈਣ ਦੇ ਕੁਝ ਬਹੁਤ ਹੀ ਵੰਡਣ-ਵਾਲੇ ਵਿਚਾਰਾਂ ਜਾਂ ਈਰਖਾ ਜਾਂ ਉਨ੍ਹਾਂ ਦੇ ਮਨਾਂ ਦੇ ਅੰਦਰ ਨਕਾਰਾਤਮਕ ਗੜਬੜਾਂ ਦੁਆਰਾ ਹੋਰ ਵੀ ਹੇਠਾਂ ਖਿਸਕ ਸਕਦੇ ਹਨ, ਉਹ ਹਾਰ ਸਕਦੇ ਹਨ, ਉਹ ਬਹੁਤ ਤੇਜ਼ੀ ਨਾਲ ਹੇਠਾਂ ਜਾ ਸਕਦੇ ਹਨ। ਉੱਪਰ ਜਾਣਾ ਔਖਾ ਹੈ, ਹੇਠਾਂ ਜਾਣਾ ਬਹੁਤ ਤੇਜ਼ ਹੈ। ਸੋ, ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਸ਼ੁੱਧਤਾ ਬਣਾਈ ਰੱਖੋ। ਹਮੇਸ਼ਾ ਸਕਾਰਾਤਮਕ ਸੋਚੋ, ਬਿਹਤਰ, ਕੋਈ ਨਫ਼ਰਤ ਨਹੀਂ, ਕੋਈ ਬਦਲਾ ਲੈਣ-ਵਾਲੀ ਮਾਨਸਿਕਤਾ ਜਾਂ ਰੁਝਾਨ ਨਹੀਂ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਹੈ, ਤਾਂ ਤੁਰੰਤ ਪਛਤਾਵਾ ਕਰੋ ਅਤੇ ਆਪਣੇ ਪੱਧਰ ਨੂੰ ਸਥਿਰ ਰੱਖਣ ਲਈ ਇਸਨੂੰ ਮਿਟਾਉਣ ਲਈ ਹੋਰ ਮੈਡੀਟੇਸ਼ਨ ਕਰੋ।

ਜਦੋਂ ਲੋਕ ਤੁਹਾਨੂੰ ਝਿੜਕਦੇ ਹਨ ਜਾਂ ਤੁਹਾਨੂੰ ਨਫ਼ਰਤ ਕਰਦੇ ਹਨ ਜਾਂ ਤੁਹਾਡੇ ਲਈ ਕੁਝ ਨੁਕਸਾਨਦੇਹ ਕਰਦੇ ਹਨ, ਤਾਂ ਇਹ ਤੁਹਾਡੇ ਲਈ ਬੁਰਾ ਨਹੀਂ ਹੁੰਦਾ। ਇਹ ਤੁਹਾਡੇ ਕਰਮ ਖੋਹ ਰਿਹਾ ਹੈ। ਅਤੇ ਉਹ ਕਰਮ ਉਸ ਵਿਅਕਤੀ ਨੂੰ ਜਾਵੇਗਾ ਜੋ ਤੁਹਾਨੂੰ ਨਫ਼ਰਤ ਕਰਦਾ ਹੈ, ਜੋ ਤੁਹਾਨੂੰ ਝਿੜਕਦਾ ਹੈ ਜਾਂ ਜੋ ਤੁਹਾਡੀ ਨਿੰਦਿਆ ਕਰਦਾ ਹੈ। ਔ ਲੈਕ (ਵੀਐਤਨਾਮ) ਵਿੱਚ, ਸਾਡੇ ਕੋਲ ਇੱਕ ਮੁਹਾਵਰਾ ਹੈ, "ਥੌਂਗ ਨਗੋਏ ਨੂ ਦ ਥੂਓਂਗ ਥਾਨ, ਗੈਟ ਨਗੋਏ ਨੂ ਦ ਵੂਨ ਫਾਨ ਚੋ ਨਗੋਏ।" ਭਾਵ, ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਤਾਂ ਇਹ ਇਸ ਤਰਾਂ ਹੈ ਜਿਵੇਂ ਤੁਸੀਂ ਆਪਣੇ ਆਪ ਵਿੱਚ, ਆਪਣੇ ਫਾਇਦੇ ਲਈ ਪਿਆਰ ਜੋੜਿਆ ਹੋਵੇ। ਅਤੇ ਜੇ ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ, ਤਾਂ ਇਹ ਇਸ ਤਰਾਂ ਹੈ ਜਿਵੇਂ ਤੁਸੀਂ ਉਨ੍ਹਾਂ ਨੂੰ ਜੀਣ ਅਤੇ ਵਧਣ ਲਈ ਪੋਸ਼ਣ ਦਿੰਦੇ ਹੋ, ਜਿਵੇਂ ਤੁਸੀਂ ਇਕ ਰੁੱਖ ਨੂੰ ਖਾਦ ਦਿੰਦੇ ਹੋ। ਸੋ ਇਹ ਯਾਦ ਰੱਖੋ।

ਲੋਕ ਮੈਨੂੰ ਬਦਨਾਮ ਕਰਦੇ ਹਨ, ਮੈਨੂੰ ਨਫ਼ਰਤ ਕਰਦੇ ਹਨ, ਜਾਂ ਬੁਰਾ ਲਿਖਦੇ ਹਨ ਜਾਂ ਮੇਰੇ ਬਾਰੇ ਬੁਰਾ ਬੋਲਦੇ ਹਨ, ਮੈਂ ਉਨ੍ਹਾਂ ਨੂੰ ਕਦੇ ਨਫ਼ਰਤ ਨਹੀਂ ਕਰਦੀ। ਮੈਨੂੰ ਕਦੇ ਵੀ ਪਰੇਸ਼ਾਨੀ ਜਾਂ ਕੁਝ ਵੀ ਮਹਿਸੂਸ ਨਹੀਂ ਹੁੰਦਾ। ਮੈਨੂੰ ਸਿਰਫ਼ ਇਹੀ ਚਿੰਤਾ ਹੈ ਕਿ ਮੇਰਾ ਨਾਮ ਬਦਨਾਮ ਕਰਨ ਨਾਲ, ਜਾਂ ਮੇਰੇ ਨਾਲ ਬੁਰਾ ਕਰਨ ਨਾਲ, ਉਨ੍ਹਾਂ ਦੇ ਕਰਮ ਬਹੁਤ ਭਾਰੀ ਹੋ ਜਾਣਗੇ। ਮੈਨੂੰ ਆਪਣੇ ਬਾਰੇ ਕੋਈ ਚਿੰਤਾ ਨਹੀਂ ਹੈ। ਇਸ ਤੋਂ ਇਲਾਵਾ, ਮੈਨੂੰ ਚਿੰਤਾ ਹੈ ਕਿ ਉਹ ਉਨ੍ਹਾਂ ਵਿੱਚ ਵਿਸ਼ਵਾਸ ਕਰਨ ਵਾਲੇ ਹੋਰ ਵੀ ਜ਼ਿਆਦਾ ਲੋਕਾਂ ਨੂੰ ਇਕੱਠਾ ਕਰਨਗੇ ਅਤੇ ਇਸ ਤੋਂ ਪੈਦਾ ਹੋਣ-ਵਾਲੀ ਨਕਾਰਾਤਮਕ ਸ਼ਕਤੀ ਕਈ ਗੁਣਾ ਵਧੇਗੀ, ਵੱਡੀ ਹੁੰਦੀ ਜਾਵੇਗੀ। ਅਤੇ ਇਹ ਗ੍ਰਹਿ ਲਈ ਅਤੇ ਸਮੁੱਚੇ ਤੌਰ 'ਤੇ ਮਨੁੱਖਾਂ ਲਈ ਬੁਰਾ ਹੈ। ਮੇਰੇ ਕਰਕੇ ਨਹੀਂ। ਕਿਉਂਕਿ ਜਿਹੜੇ ਲੋਕ ਮੈਨੂੰ ਬਦਨਾਮ ਕਰਦੇ ਹਨ ਜਾਂ ਮੈਨੂੰ ਝਿੜਕਦੇ ਹਨ ਜਾਂ ਮੇਰੇ ਬਾਰੇ ਬੁਰਾ ਬੋਲਦੇ ਹਨ, ਓਹ, ਉਨ੍ਹਾਂ ਨੇ ਮੇਰੇ ਤੋਂ ਬਹੁਤ ਸਾਰੇ ਸੰਸਾਰਕ ਕਰਮ ਖੋਹ ਲਏ । ਅਤੇ ਉਸ ਪਲ ਜਾਂ ਉਸ ਸਮੇਂ ਜਾਂ ਜਿੰਨਾ ਵੀ ਲੰਮਾ ਸਮਾਂ ਹੋਵੇ, ਮੈਂ ਹਲਕਾ ਮਹਿਸੂਸ ਕਰਦੀ ਹਾਂ, ਬਹੁਤ ਬਿਹਤਰ ਮਹਿਸੂਸ ਕਰਦੀ ਹਾਂ।

ਇਹ ਸਿਰਫ਼ ਇੰਨਾ ਹੈ ਕਿ ਮੈਂ ਇਨ੍ਹਾਂ ਚੀਜ਼ਾਂ ਦਾ ਆਨੰਦ ਮਾਣਦੀ ਨਹੀਂ ਰਹਿ ਸਕਦੀ ਅਤੇ ਮਨੁੱਖਾਂ ਅਤੇ ਗ੍ਰਹਿ ਦੀ ਸੁਰੱਖਿਆ ਅਤੇ ਸ਼ਾਂਤੀ ਬਾਰੇ ਚਿੰਤਾ ਕੀਤੇ ਬਿਨਾਂ ਨਹੀਂ ਰਹਿ ਸਕਦੀ। ਸੋ ਕਈ ਵਾਰ ਮੈਨੂੰ ਇਹ ਆਪਣੇ ਦੀਖਿਅਕਾਂ ਲਈ ਵੀ ਸਪੱਸ਼ਟ ਕਰਨਾ ਪੈਂਦਾ ਹੈ ਆਪਣੇ ਮਨਾਂ ਵਿੱਚ ਸਪੱਸ਼ਟ ਹੋਣ ਅਤੇ ਆਪਣੇ ਵਿਸ਼ਵਾਸ ਵਿੱਚ ਡਗਮਗਾ ਨਾ ਜਾਣ, ਨਹੀਂ ਤਾਂ ਉਹ ਨੀਵੇਂ ਪੱਧਰ ਤੱਕ ਵੀ ਖਿਸਕ ਸਕਦੇ ਹਨ। ਜਾਂ ਜੇ ਉਹ ਪਹਿਲਾਂ ਹੀ ਬਹੁਤ ਨੀਵੇਂ ਪੱਧਰ 'ਤੇ ਹਨ, ਤਾਂ ਉਹਨਾਂ ਨੂੰ ਨਕਾਰਾਤਮਕ ਬਲ ਵਿੱਚ ਧੱਕ ਦਿੱਤਾ ਜਾਵੇਗਾ, ਅਤੇ ਇਹ ਉਹਨਾਂ ਲਈ ਬੁਰਾ ਹੈ। ਅਤੇ ਮੈਨੂੰ ਉਹਨਾਂ ਨੂੰ ਦੁਬਾਰਾ ਬਾਹਰ ਕੱਢਣ ਵਿੱਚ ਇਕ ਬਹੁਤ ਸਮਾਂ ਲੱਗੇਗਾ। ਜੇ ਮੈਂ ਕਰ ਸਕਦੀ ਹਾਂ - ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦਾ ਮੇਰੇ ਬਾਰੇ ਨਕਾਰਾਤਮਕ ਨਿੰਦਿਆ ਜਾਂ ਬੁਰਾ-ਭਲਾ ਕਹਿਣ ਵਿੱਚ ਕਿੰਨਾ ਗੰਭੀਰ ਵਿਸ਼ਵਾਸ ਹੈ। ਇਹੀ ਇੱਕੋ ਇੱਕ ਚਿੰਤਾ ਹੈ, ਕਿਉਂਕਿ ਇਹ ਸਭ ਸਾਡੇ ਗ੍ਰਹਿ ਦੇ ਸ਼ਾਂਤਮਈ ਮਾਹੌਲ ਨੂੰ ਅਤੇ ਦੀਖਿਅਕਾਂ ਨੂੰ, ਉਨਾਂ ਖੁਦ ਨੂੰ ਪ੍ਰਭਾਵਿਤ ਕਰੇਗਾ। ਨਹੀਂ ਤਾਂ, ਮੈਨੂੰ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਮੇਰੇ ਬਾਰੇ ਬੁਰਾ-ਭਲਾ ਕਹਿੰਦੇ ਹਨ, ਜੋ ਮੈਨੂੰ ਬਦਨਾਮ ਕਰਦੇ ਹਨ, ਭਾਵੇਂ ਉਹ ਬੋਲ ਕੇ ਹੋਣ ਜਾਂ ਲਿਖ ਕੇ ਜਾਂ ਆਪਣੇ ਦਿਲਾਂ ਵਿੱਚ। ਉਹ ਮੇਰੇ ਤੋਂ ਬਹੁਤ ਸਾਰੇ ਸੰਸਾਰਕ ਕਰਮ ਖੋਹ ਲੈਂਦੇ ਹਨ। ਸੋ ਮੈਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਪਵੇਗਾ।

ਤੁਸੀਂ ਦੇਖੋ, ਉਹ ਗ੍ਰਹਿ ਜਿੱਥੋਂ ਅੰਦਰਲੇ ਚੰਦਰਮਾ ਦੇ ਲੋਕ ਆਏ ਸਨ, ਉਹ ਇੱਕ ਮਹਾਨ ਗ੍ਰਹਿ ਸੀ, ਸੁੰਦਰ, ਸਾਡੇ ਗ੍ਰਹਿ ਦੇ ਸਮਾਨ। ਪਰ ਨਕਾਰਾਤਮਕ ਸ਼ਕਤੀ ਇੰਨੀ ਸ਼ਕਤੀਸ਼ਾਲੀ ਸੀ ਕਿ ਉਨ੍ਹਾਂ ਨੇ ਚੰਦਰਮਾ ਦੇ ਅੰਦਰ ਆਪਣੇ ਆਪ ਨੂੰ ਪੈਦਾ ਕੀਤਾ, ਅਤੇ ਫਿਰ ਉਨ੍ਹਾਂ ਨੇ ਗੁਆਂਢੀ ਗ੍ਰਹਿ ਤੋਂ ਆਪਣੀ ਸਾਰੀ ਸ਼ਕਤੀ ਇਕੱਠੀ ਕੀਤੀ, ਅਤੇ ਉਹ ਆਏ ਅਤੇ ਉਹ ਸਾਬਕਾ ਚੰਦਰਮਾ ਦੇ ਲੋਕਾਂ ਤੋਂ ਪੂਰੇ ਗ੍ਰਹਿ ਨੂੰ ਖਾ ਜਾਣਾ ਅਤੇ ਜਜ਼ਬ ਕਰਨਾ ਚਾਹੁੰਦੇ ਸਨ। ਇਸ ਤਰਾਂ, ਚੰਦਰਮਾ ਦੇ ਲੋਕਾਂ ਨੂੰ ਭੱਜਣਾ ਪਿਆ, ਇਸ ਕਰਕੇ ਨਹੀਂ ਕਿਉਂਕਿ ਉਹ ਤਾਕਤਵਰ ਨਹੀਂ ਹਨ, ਪਰ ਉਹ ਲੜਨਾ ਪਸੰਦ ਨਹੀਂ ਕਰਦੇ, ਉਹ ਵਾਤਾਵਰਣ, ਗ੍ਰਹਿ ਨੂੰ ਨੁਕਸਾਨ ਪਹੁੰਚਾਉਣਾ ਅਤੇ ਆਪਣੇ ਲੋਕਾਂ ਦੀ ਮੌਤ ਦਾ ਕਾਰਨ ਬਣਨਾ ਪਸੰਦ ਨਹੀਂ ਕਰਦੇ। ਸੋ ਉਨ੍ਹਾਂ ਨੂੰ ਸ਼ਾਂਤੀ ਦੀ ਖ਼ਾਤਰ ਜਾਣਾ ਪਿਆ। ਅਤੇ ਫਿਰ ਉਹ ਚੰਦਰਮਾ 'ਤੇ ਜਾ ਸਕਦੇ ਸਨ, ਕਿਉਂਕਿ ਉਸ ਸਮੇਂ ਅੰਦਰਲਾ ਚੰਦਰਮਾ ਖਾਲੀ ਸੀ, ਕਿਸੇ ਮਨੁਖ ਦੀ ਧਰਤੀ ਨਹੀਂ ਸੀ, ਸੋ ਉਹ ਇਸ 'ਤੇ ਕਬਜ਼ਾ ਕਰ ਸਕਦੇ ਸਨ।

ਅਤੇ ਨਕਾਰਾਤਮਕ ਸ਼ਕਤੀ ਹੁਣ ਸਾਡੇ ਗ੍ਰਹਿ ਅਤੇ ਸਾਡੇ ਗ੍ਰਹਿ ਦੇ ਅੰਦਰ ਪ੍ਰਜਨਨ ਅਤੇ ਹਮਲਾ ਕਰ ਰਹੀ ਹੈ, ਜਿਸਦਾ ਇਰਾਦਾ ਉਨ੍ਹਾਂ ਲੋਕਾਂ ਵਰਗਾ ਹੈ ਜਿਨ੍ਹਾਂ ਨੇ ਉਸ ਸਮੇਂ ਚੰਦਰਮਾ 'ਤੇ ਹਮਲਾ ਕੀਤਾ ਸੀ। ਸੋ, ਜੇਕਰ ਅਸੀਂ ਵੀਗਨ ਔਜ਼ਾਰਾਂ ਨਾਲ ਨਹੀਂ ਲੜ ਰਹੇ, ਤਾਂ ਅਸੀਂ ਸੰਸਾਰ ਨੂੰ ਗੁਆ ਦੇਵਾਂਗੇ। ਕਿਉਂਕਿ ਇਹ ਨਕਾਰਾਤਮਕ ਜੀਵ, ਨਕਾਰਾਤਮਕ ਹਸਤੀਆਂ, ਉਨ੍ਹਾਂ ਕੋਲ ਸਰੀਰ ਨਹੀਂ ਹਨ, ਉਨ੍ਹਾਂ ਨੂੰ ਸਾੜਿਆ ਨਹੀਂ ਜਾਵੇਗਾ, ਸੋ ਉਹ ਪੂਰੇ ਗ੍ਰਹਿ ਨੂੰ ਸਾੜ ਸਕਦੇ ਹਨ। ਅਤੇ ਉਹ ਅਜੇ ਵੀ ਇਸ 'ਤੇ ਜੀਅ ਸਕਦੇ ਹਨ। ਉਹ ਸਿਰਫ਼ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਮਨੁੱਖਾਂ ਨੂੰ ਆਪਣੇ ਅਸਲੀ ਗੁਲਾਮ ਬਣਾਉਣਾ ਚਾਹੁੰਦੇ ਹਨ। ਅਤੇ ਜੇਕਰ ਇਨਸਾਨ ਮਰ ਜਾਂਦੇ ਹਨ, ਤਾਂ ਉਹ ਵੀ ਉਨ੍ਹਾਂ ਦੇ ਗੁਲਾਮ ਬਣੇ ਰਹਿਣਗੇ, ਜਿਵੇਂ ਨਰਕ ਵਿੱਚ, ਉਹ ਇਨਸਾਨਾਂ ਨਾਲ ਜੋ ਮਰਜ਼ੀ ਕਰਨਗੇ। ਮਨੁੱਖ ਸਭ ਕੁਝ ਗੁਆ ਦੇਣਗੇ, ਸਾਰੇ ਹੱਕ, ਸਾਰੀ ਸ਼ਕਤੀ, ਸਾਰਾ ਗਿਆਨ ਅਤੇ ਉਹ ਸਾਰੀਆਂ ਯਾਦਾਂ ਕਿੱਥੋਂ ਆਏ ਸਨ। ਉਹ ਕਦੇ ਵੀ ਆਪਣੀ ਅਸਲੀ ਸਥਿਤੀ ਵਿੱਚ ਵਾਪਸ ਨਹੀਂ ਜਾ ਸਕਦੇ ਸਨ, ਜਿੱਥੇ ਉਹ ਸਨ, ਜਾਂ ਸਵਰਗ ਵਿੱਚ ਪਹਿਲਾਂ ਉਹ ਕੌਣ ਸਨ।

ਸੋ ਇਹ ਸਿਰਫ਼ ਰਹਿਣ ਦੀ ਜਗ੍ਹਾ ਬਾਰੇ ਨਹੀਂ ਹੈ, ਸਗੋਂ ਮਨੁੱਖਾਂ ਵਜੋਂ, ਪ੍ਰਮਾਤਮਾ ਦੇ ਬੱਚਿਆਂ ਵਜੋਂ ਅਧਿਆਤਮਿਕ ਮੁੱਲ ਅਤੇ ਮਾਣ ਬਾਰੇ ਹੈ। ਸੋ ਪ੍ਰਮਾਤਮਾ ਨੂੰ ਹੇਠਾਂ ਆਉਣਾ ਪਵੇਗਾ ਅਤੇ ਭੌਤਿਕ ਯੰਤਰਾਂ ਦੀ ਵਰਤੋਂ ਕਰਕੇ ਸਾਡੀ ਮਦਦ ਕਰਨੀ ਪਵੇਗੀ, ਜਿਵੇਂ ਕਿ ਮੇਰਾ ਭੌਤਿਕ ਜੀਵ। ਕਿਉਂਕਿ ਇਸ ਅੰਤਮ ਸਮੇਂ ਵਿੱਚ, ਕੋਈ ਵੀ ਇਕੱਲਾ ਸਤਿਗੁਰੂ, ਇੱਥੋਂ ਤੱਕ ਕਿ ਪ੍ਰਮਾਤਮਾ ਦਾ ਪੁੱਤਰ ਵੀ, ਇਸ ਸਭ ਦੀ ਦੇਖਭਾਲ ਆਪਣੇ ਆਪ ਨਹੀਂ ਕਰ ਸਕਦਾ। ਪਰ ਸਾਨੂੰ ਲੋੜ ਦੇ ਸਮੇਂ ਸਾਡੀ ਮਦਦ ਕਰਨ ਲਈ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਦਇਆ ਲਈ ਧੰਨਵਾਦ ਕਰਨਾ ਚਾਹੀਦਾ ਹੈ। ਸਾਡੇ ਕੋਲ ਅਜੇ ਵੀ ਆਪਣੀ ਸੰਸਾਰ ਨੂੰ ਬਚਾਉਣ ਦੀ ਉਮੀਦ ਹੈ, ਇਸ ਸੰਸਾਰ ਨੂੰ ਬਚਾਉਣ ਦੀ, ਜੇਕਰ ਮਨੁੱਖ ਨਕਾਰਾਤਮਕ ਸ਼ਕਤੀ ਦੇ ਵਿਰੁੱਧ ਜਾਣ ਲਈ ਆਪਣੇ ਕਵਚ ਚੁੱਕ ਲੈਣ। ਅਸੀਂ ਜਿੱਤ ਰਹੇ ਹਾਂ, ਅਸੀਂ ਜਿੱਤ ਰਹੇ ਹਾਂ, ਪਰ ਅਜੇ ਪੂਰੀ ਤਰ੍ਹਾਂ ਨਹੀਂ। ਅਸੀਂ ਜਿੱਤ ਰਹੇ ਹਾਂ। ਸਾਡੇ ਕੋਲ ਕੁਝ ਦੇਸ਼ਾਂ ਵਿੱਚ ਸ਼ਾਂਤੀ ਹੈ, ਜਿਵੇਂ ਕਿ ਸੀਰੀਆ ਅਤੇ ਯਮਨ, ਉਦਾਹਰਣ ਵਜੋਂ। ਪਰ ਸਾਨੂੰ ਆਪਣੀ ਲੜਾਈ ਹੋਰ ਜਾਰੀ ਰੱਖਣ ਦੀ ਲੋੜ ਹੈ, ਠੀਕ ਹੈ? ਕਿਉਂਕਿ ਜੇਕਰ ਨਕਾਰਾਤਮਕ ਸ਼ਕਤੀ ਇਸ ਜਗ੍ਹਾ 'ਤੇ ਕਬਜ਼ਾ ਕਰ ਲੈਂਦੀ ਹੈ, ਤਾਂ ਸਾਰੇ ਮਨੁੱਖ ਗੁਲਾਮ ਹੋ ਜਾਣਗੇ, ਇੱਥੋਂ ਤੱਕ ਕਿ ਜਿਉਂਦੇ ਖਾਧੇ ਵੀ ਜਾਣਗੇ - ਮਨੁੱਖਾਂ ਦੀ ਊਰਜਾ, ਮਨੁੱਖਾਂ ਦਾ ਸਾਰ, ਮਨੁੱਖਾਂ ਦਾ ਮਾਸ ਵੀ - ਜਦੋਂ ਵੀ ਨਕਾਰਾਤਮਕ ਹਸਤੀ ਇਸਨੂੰ ਚਾਹੇਗੀ, ਜਾਂ ਇਸਦੀ ਇੱਛਾ ਕਰੇਗੀ।

ਅਤੇ ਇਸ ਗ੍ਰਹਿ 'ਤੇ ਮਨੁੱਖ ਸੂਰਜ ਦੇ ਅੰਦਰ ਰਹਿਣ ਵਾਲੇ ਜੀਵਾਂ ਵਾਂਗ ਸ਼ਕਤੀਸ਼ਾਲੀ ਨਹੀਂ ਹਨ। ਤੁਸੀਂ ਦੇਖੋ, ਉਹ ਚੌਥੇ ਪੱਧਰ 'ਤੇ ਹਨ, ਅਤੇ ਉਨ੍ਹਾਂ ਕੋਲ ਹਰ ਕਿਸਮ ਦੀ ਸ਼ਕਤੀ ਅਤੇ ਜਾਦੂਈ ਯੋਗਤਾ ਹੈ। ਉਹ ਉਨ੍ਹਾਂ ਦੇ ਗ੍ਰਹਿ 'ਤੇ ਹਮਲਾ-ਕਰਨ ਵਾਲੀ ਨਕਾਰਾਤਮਕ ਸ਼ਕਤੀ ਦੇ ਵਿਰੁੱਧ ਜਾਣ ਲਈ ਹਥਿਆਰ ਵੀ ਪ੍ਰਗਟ ਕਰ ਸਕਦੇ ਸਨ। ਉਹ ਅਲੋਪ ਹੋ ਸਕਦੇ ਹਨ। ਮੰਨ ਲਓ ਅਸੀਂ ਕਰ ਵੀ ਸਕਦੇ ਹਾਂ - ਇਹ ਬਹੁਤ ਘੱਟ ਸੰਭਾਵਨਾ ਹੈ - ਪਰ ਮੰਨ ਲਓ ਕਿ ਕੋਈ ਵੀ ਮਨੁੱਖ ਚੰਦਰਮਾ ਦੇ ਅੰਦਰ, ਜਾਂ ਸੂਰਜ ਦੇ ਅੰਦਰ ਜਾ ਸਕਦਾ ਹੈ, ਅਤੇ ਉਨ੍ਹਾਂ ਦੀ ਜਗ੍ਹਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਾਂ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ, ਜਾਂ ਉਨ੍ਹਾਂ ਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ, ਜਾਂ ਕੁਝ ਵੀ - ਅਸੀਂ ਨਹੀਂ ਕਰ ਸਕਦੇ। ਜੇ ਉਹ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਨੂੰ ਦੇਖੋ ਤਾਂ ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕੋਗੇ, ਉਹ ਬਸ ਅਲੋਪ ਹੋ ਸਕਦੇ ਹਨ। ਸੋ ਤੁਸੀਂ ਭੌਤਿਕ ਜੀਵਾਂ ਨੂੰ ਨਹੀਂ ਦੇਖਦੇ। ਪਰ ਉਹ ਭੌਤਿਕ ਸਰੀਰਾਂ ਵਿੱਚ ਹਨ, ਬਸ ਇਹੀ ਹੈ ਕਿ ਉਹ ਇਸ ਤਰਾਂ ਰਹਿਣਾ ਪਸੰਦ ਕਰਦੇ ਹਨ। ਇਹ ਬਸ, ਜੇ ਉਨ੍ਹਾਂ ਨੂੰ ਕਰਨਾ ਪਿਆ, ਜੇ ਉਹ ਖ਼ਤਰੇ ਵਿੱਚ ਹਨ, ਤਾਂ ਉਹ ਅਲੋਪ ਹੋ ਜਾਣਗੇ।

ਇਸ ਵੇਲੇ, ਸਾਨੂੰ ਵੀ ਉਨ੍ਹਾਂ ਦੀ ਲੋੜ ਹੈ। ਉਹ ਇੱਕ ਤਰ੍ਹਾਂ ਨਾਲ ਸਾਡੇ ਗ੍ਰਹਿ ਦੀ ਦੇਖਭਾਲ ਵੀ ਕਰ ਰਹੇ ਹਨ। ਬੇਸ਼ੱਕ, ਅਦਿੱਖ ਅਧਿਆਤਮਿਕ ਪਹਿਲੂ ਬਾਰੇ ਗੱਲ ਕਰਨ ਦੀ ਬਜਾਏ: ਉਹ ਸਾਨੂੰ ਨਿੱਘ ਦਿੰਦੇ ਹਨ। ਸੂਰਜ ਤੋਂ ਬਿਨਾਂ, ਮੈਨੂੰ ਨਹੀਂ ਪਤਾ ਕਿ ਕੁਝ ਵਧੇਗਾ ਜਾਂ ਨਹੀਂ, ਜਾਂ ਕੀ ਮਨੁੱਖ ਮਨ ਅਤੇ ਸਰੀਰ ਦੀ ਇੱਕ ਸਿਹਤਮੰਦ ਸਥਿਤੀ ਵਿੱਚ ਲੰਬੇ ਸਮੇਂ ਤੱਕ ਜੀਅ ਸਕਦਾ ਹੈ। ਸੋ ਅਸੀਂ ਸੂਰਜ ਦੇ ਇਕ ਬਹੁਤ ਕਰਜ਼ਦਾਰ ਹਾਂ - ਵੱਡਾ, ਵੱਡਾ, ਵੱਡਾ ਕਰਜ਼ਦਾਰ - ਹੋਰ ਗੁਰੂਆਂ ਬਾਰੇ ਗੱਲ ਕਰਨ ਤੋਂ ਇਲਾਵਾ ਜੋ ਪਰਮ ਗਿਆਨ ਦੀ ਅਵਸਥਾ ਵਿੱਚ ਰਹਿੰਦੇ ਹਨ। ਉਹ ਸਾਡੇ ਗ੍ਰਹਿ ਨੂੰ ਅਸੀਸ ਦੇ ਰਹੇ ਹਨ। ਇਹ ਸਿਰਫ਼ ਇੰਨਾ ਹੈ ਕਿ ਸਾਡਾ ਕਰਮ ਬਹੁਤ, ਬਹੁਤ, ਬਹੁਤ ਭਾਰੀ, ਭਾਰੀ, ਭਾਰੀ ਹੈ। ਅਸੀਂ ਇਸ ਨਾਲ ਆਪਣੇ ਆਪ ਨੂੰ ਢੱਕਦੇ ਹਾਂ। ਸੋ, ਬਹੁਤੀ ਜਿਆਦਾ ਬਰਕਤ ਨਹੀਂ ਮਿਲ ਸਕੀ। ਇਸੇ ਕਰਕੇ ਮਨੁੱਖ ਗੁਰੂਆਂ ਦਾ, ਸਰਬਸ਼ਕਤੀਮਾਨ ਪ੍ਰਮਾਤਮਾ ਦਾ, ਪ੍ਰਮਾਤਮਾ ਦੇ ਪੁੱਤਰ ਦਾ, ਅੰਤਲੇ ਸਤਿਗੁਰੂ ਦਾ ਪਿਆਰ ਮਹਿਸੂਸ ਨਹੀਂ ਕਰਦੇ, ਉਦਾਹਰਣ ਵਜੋਂ।

Photo Caption: ਕੋਈ ਵੀ ਖਾਸ ਹੋ ਸਕਦਾ ਹੈ। ਬਸ ਰੱਬ ਨੂੰ ਪਿਆਰ ਕਰੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-27
4809 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-28
3737 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-29
3350 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-30
3022 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-31
3328 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-01
2985 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-02
2675 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-03
2537 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
2645 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-05
2857 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-06
2714 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-07
2506 ਦੇਖੇ ਗਏ