22 ਜੂਨ ਨੂੰ, ਮੈਂ ਅਤੇ ਮੇਰੀ ਦੀਖਿਆ ਪਤਨੀ ਨੇ ਘਰ ਵਿੱਚ ਰਾਤ 9 ਵਜੇ ਇਕੱਠਿਆਂ ਨੇ ਗਲੋਬਲ ਸਮੂਹ ਮੈਡੀਟੇਸ਼ਨ ਘੰਟਾ ਸ਼ੁਰੂ ਕੀਤਾ। ਅਚਾਨਕ, ਉਸਨੇ ਮੈਨੂੰ ਐਸਐਮ ਸੇਲੈਸਟੀਅਲ ਜੀਵਲਰੀ ਦਾ ਇੱਕ ਟੁਕੜਾ, "ਦ ਮਿਡਲ ਵੇ" ਹਾਰ ਦਿੱਤਾ, ਜੋ ਇੱਕ ਦੋਸਤ ਸਾਡੀ ਦੇਖਭਾਲ ਵਿੱਚ ਛੱਡ ਗਿਆ ਸੀ। ਇਸਨੂੰ ਪਾਉਣ ਤੋਂ ਬਾਅਦ, ਮੈਂ ਤੁਰੰਤ ਕੁਆਨ ਯਿਨ 'ਤੇ ਮੈਡੀਟੇਸ਼ਨ ਕਰਨਾ ਸ਼ੁਰੂ ਕਰ ਦਿੱਤਾ। ਅਚਾਨਕ, ਇੱਕ ਬਹੁਤ ਹੀ ਸ਼ਕਤੀਸ਼ਾਲੀ ਸ਼ਕਤੀ ਮੈਨੂੰ ਤੇਜ਼ੀ ਨਾਲ ਬ੍ਰਹਿਮੰਡ ਵਿੱਚ ਲੈ ਗਈ। ਮੈਂ ਕੁਆਨ ਯਿਨ ਬੋਧੀਸਤਵ ਨੂੰ ਆਪਣੇ ਖੱਬੇ ਹੱਥ ਵਿੱਚ ਅੰਮ੍ਰਿਤ ਦੀ ਬੋਤਲ ਅਤੇ ਸੱਜੇ ਹੱਥ ਵਿੱਚ ਇੱਕ ਵਿਲੋ ਟਾਹਣੀ ਫੜੀ ਹੋਈ ਦੇਖਿਆ ਜਿਉਂ ਉਹ ਤੇਜ਼ੀ ਨਾਲ ਅਤੇ ਜ਼ੋਰਦਾਰ ਢੰਗ ਨਾਲ ਮੇਰੇ ਉੱਤੇ ਅੰਮ੍ਰਿਤ ਦਾ ਪਾਣੀ ਛਿੜਕ ਰਹੀ ਸੀ। ਉਸ ਸਮੇਂ, ਮੈਨੂੰ ਯਾਦ ਆਇਆ ਕਿ ਸਤਿਗੁਰੂ ਜੀ ਵੀ ਕੁਆਨ ਯਿਨ ਬੋਧੀਸਤਵ ਸਨ, ਅਤੇ ਤੁਰੰਤ ਹੀ, ਕੁਆਨ ਯਿਨ ਬੋਧੀਸਤਵ ਸਤਿਗੁਰੂ ਜੀ ਵਿੱਚ ਬਦਲ ਗਏ।ਮੈਂ ਸਤਿਗੁਰੂ ਜੀ ਤੋਂ ਸਲਾਹ ਮੰਗੀ ਕਿ ਸਾਡੇ ਪਰਿਵਾਰ ਦੀਆਂ ਹਾਲੀਆ ਵਿੱਤੀ ਮੁਸ਼ਕਲਾਂ ਬਾਰੇ ਕੀ ਕਰਨਾ ਹੈ। ਸਤਿਗੁਰੂ ਜੀ ਨੇ ਜਵਾਬ ਦਿੱਤਾ, "ਇਹ ਤੁਹਾਡੀ ਪ੍ਰੀਖਿਆ ਹੈ।" ਇੱਕ ਸੱਚਾ ਸੰਤ, ਮੌਤ ਤੋਂ ਪਹਿਲਾਂ ਦੇ ਆਖਰੀ ਪਲਾਂ ਵਿੱਚ ਵੀ, ਅਜੇ ਵੀ 100% ਵਿਸ਼ਵਾਸ ਕਰੇਗਾ ਕਿ ਪ੍ਰਮਾਤਮਾ ਉਸਨੂੰ ਲੋੜੀਂਦੀ ਮਦਦ ਅਤੇ ਸਮਰਥਨ ਦੇਵੇਗਾ। ਜਿਵੇਂ-ਜਿਵੇਂ ਤੁਸੀਂ ਅੱਗੇ ਵਧੋਗੇ, ਰਸਤੇ ਵਿੱਚ ਕਰਮ ਦੇ ਬਹੁਤ ਸਾਰੇ ਪੱਥਰ ਮਿਲਣਗੇ, ਜੋ ਤੁਹਾਡੇ ਕਰਮ ਕਾਰਨ ਪ੍ਰਗਟ ਹੁੰਦੇ ਹਨ।"ਮੈਂ ਸਤਿਗੁਰੂ ਜੀ ਨੂੰ ਪੁੱਛਿਆ ਕਿ ਕੀ ਉਹ ਪੱਥਰ ਹਟਾਉਣ ਵਿੱਚ ਮੇਰੀ ਮਦਦ ਕਰ ਸਕਦੇ ਹਨ। ਸਤਿਗੁਰੂ ਜੀ ਨੇ ਕਿਹਾ, "ਨਹੀਂ, ਕਿਉਂਕਿ ਇਹ ਤੁਹਾਡੀ ਪ੍ਰੀਖਿਆ ਹੈ।" ਪਰ ਤੁਸੀਂ ਹਾਲ ਹੀ ਵਿੱਚ ਇੱਕ ਪਾਸ ਕੀਤਾ ਹੈ। ਹਾਲਾਤ ਹੌਲੀ-ਹੌਲੀ ਬਿਹਤਰ ਹੋਣਗੇ। ਤੁਹਾਡੇ ਰਾਹ ਵਿੱਚ ਅਜੇ ਵੀ ਕਰਮ ਦੇ ਬਹੁਤ ਸਾਰੇ ਪੱਥਰ ਹਨ। ਪਰ ਕੋਈ ਗੱਲ ਨਹੀਂ। ਤੁਹਾਨੂੰ ਇਨ੍ਹਾਂ ਵਿੱਚੋਂ ਲੰਘਣ ਲਈ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗੀ।"ਮੈਂ ਸਤਿਗੁਰੂ ਜੀ ਨੂੰ ਪੁੱਛਿਆ, "ਤੁਸੀਂ ਹਮੇਸ਼ਾ ਮੇਰੇ ਇੰਨੇ ਨੇੜੇ ਕਿਉਂ ਮਹਿਸੂਸ ਹੁੰਦੇ ਹੋ, ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਤੋਂ ਬਹੁਤ ਦੂਰ ਹਾਂ?" ਸਤਿਗੁਰੂ ਜੀ ਨੇ ਕਿਹਾ ਕਿ ਇਹ ਕਰਮ ਹੈ।ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ, ਮਹਾਨ ਸਤਿਗੁਰੂ ਜੀ, ਸਾਡੀ ਦਇਆ ਨਾਲ ਦੇਖਭਾਲ ਕਰਨ ਅਤੇ ਸਾਡੇ ਨਾਲ ਰਹਿਣ ਲਈ। ਸੰਸਾਰ ਦੀਆਂ ਮੁਸ਼ਕਲ ਸਥਿਤੀਆਂ ਵਿੱਚ, ਸਤਿਗੁਰੂ ਜੀ ਅਜੇ ਵੀ ਸਾਡੇ ਪੈਰੋਕਾਰਾਂ ਦੇ ਨਾਲ ਹਨ ਅਤੇ ਸਾਡੀ ਅਗਵਾਈ ਕਰ ਰਹੇ ਹਨ। ਮੈਂ ਤੁਹਾਡਾ ਬੇਅੰਤ ਧੰਨਵਾਦੀ ਹਾਂ, ਸਤਿਗੁਰੂ ਜੀ। ਤਾਈਵਾਨ (ਫਾਰਮੋਸਾ) ਤੋਂ ਯੂ-ਫੇਂਗ
ਉਹਨਾਂ ਨੂੰ ਜਵਾਬ ਸੁਣਨ ਲਈ [ਪਰਮ ਸਤਿਗੁਰੂ] ਚਿੰਗ ਹਾਈ ਜੀ ਨੂੰ ਦੇਖਣ ਦੀ ਵੀ ਜ਼ਰੂਰਤ ਨਹੀਂ ਹੈ। ਉਦਾਹਰਣ ਵਜੋਂ, ਭੌਤਿਕ ਖੇਤਰ ਵਿੱਚ ਸਤਿਗੁਰੂ ਜੀ ਤੋਂ ਪੁੱਛਣਾ, ਪ੍ਰਮਾਤਮਾ, ਜਾਂ ਪ੍ਰਭੂ ਯਿਸੂ, ਜਾਂ ਅਮਿਤਾਭ ਬੁੱਧ ਦੀ ਧਰਤੀ ਤੋਂ ਬੁੱਧਾਂ ਤੋਂ, ਤੁਹਾਨੂੰ ਜਵਾਬ ਦੇਣ ਲਈ ਕਹਿਣ ਨਾਲੋਂ ਸੌਖਾ ਹੈ। ਕਿਉਂਕਿ ਭੌਤਿਕ ਸਰੀਰ ਵਿੱਚ, ਇਸਦੀ ਬਾਰੰਬਾਰਤਾ ਅਤੇ ਗਿਆਨ ਦਾ ਇੱਕ ਵੱਖਰਾ ਪੱਧਰ ਹੁੰਦਾ ਹੈ।ਸੋ, ਪ੍ਰਮਾਤਮਾ ਜਾਂ ਬੁੱਧ ਸਾਨੂੰ ਜਵਾਬ ਦਿੰਦੇ ਹਨ, ਪਰ ਬਹੁਤੇ ਲੋਕ ਨਹੀਂ ਸੁਣਦੇ, ਅਤੇ ਉਹ ਪ੍ਰਮਾਤਮਾ ਨੂੰ ਉਨ੍ਹਾਂ ਨੂੰ ਨਾ-ਸੁਣਨ ਲਈ ਦੋਸ਼ੀ ਠਹਿਰਾਉਂਦੇ ਹਨ। ਅਤੇ ਜਿੰਨਾ ਜ਼ਿਆਦਾ ਉਹ ਪ੍ਰਮਾਤਮਾ ਨੂੰ ਨਹੀਂ ਸੁਣਦੇ, ਉਹ ਪ੍ਰਮਾਤਮਾ ਨੂੰ ਨਹੀਂ ਦੇਖਦੇ, ਉਨਾਂ ਹੀ ਜ਼ਿਆਦਾ ਉਹ ਪ੍ਰਮਾਤਮਾ ਨੂੰ ਨਹੀਂ ਸਮਝਦੇ, ਓਨਾ ਹੀ ਜ਼ਿਆਦਾ ਉਹ ਪ੍ਰਮਾਤਮਾ ਵਿੱਚ ਵਿਸ਼ਵਾਸ ਨਹੀਂ ਕਰਦੇ। ਅਤੇ ਜਦੋਂ ਉਹ ਪ੍ਰਮਾਤਮਾ ਵਿੱਚ ਵਿਸ਼ਵਾਸ ਨਹੀਂ ਕਰਦੇ, ਤਾਂ ਮਾਇਆ ਬਹੁਤ ਨੇੜੇ ਹੁੰਦੀ ਹੈ। ਉਹ ਆਉਂਦੇ ਹਨ ਅਤੇ ਬਕਵਾਸ ਕਰਦੇ ਹਨ ਜਾਂ ਮਿੱਠੀਆਂ ਗੱਲਾਂ ਕਰਦੇ ਹਨ ਤਾਂ ਜੋ ਲੋਕਾਂ ਨੂੰ, ਮਾਸੂਮ ਅਤੇ ਕਮਜ਼ੋਰ ਲੋਕਾਂ ਨੂੰ ਧੋਖਾ ਦਿੱਤਾ ਜਾ ਸਕੇ, ਜਾਂ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਭਰਮਾਇਆ ਜਾ ਸਕੇ, ਉਨ੍ਹਾਂ ਨੂੰ ਕੋਈ ਛੋਟਾ ਜਿਹਾ ਚਮਤਕਾਰ ਜਾਂ ਅਜਿਹਾ ਕੁਝ ਦਿੱਤਾ ਜਾ ਸਕੇ, ਸਿਰਫ਼ ਉਨ੍ਹਾਂ ਨੂੰ ਰਿਸ਼ਵਤ ਦੇਣ ਲਈ।ਅਤੇ ਫਿਰ ਮਨੁੱਖ ਪ੍ਰਮਾਤਮਾ ਨਾਲੋਂ ਮਾਇਆ 'ਤੇ ਜ਼ਿਆਦਾ ਵਿਸ਼ਵਾਸ ਕਰਨਗੇ, ਕਿਉਂਕਿ ਉਹ ਇਸਨੂੰ ਦੇਖ ਸਕਦੇ ਹਨ। ਇਹ ਮਾਇਆ ਦੇ ਨੇੜੇ ਹੈ। ਇਹ ਮਾਇਆ ਦਾ ਸੰਸਾਰ ਹੈ, ਭਰਮ ਦਾ ਰਾਜਾ। ਸੋ, ਮਨੁੱਖਾਂ ਲਈ ਪ੍ਰਮਾਤਮਾ ਦੀ ਬਜਾਏ ਮਾਇਆ 'ਤੇ ਭਰੋਸਾ ਕਰਨਾ ਅਤੇ ਉਨ੍ਹਾਂ 'ਤੇ ਵਿਸ਼ਵਾਸ ਕਰਨਾ ਵਧੇਰੇ ਸੌਖਾ ਹੈ।ਪਰ ਇਹ ਇੱਕ ਸਬਕ ਹੈ, ਤੁਸੀਂ ਦੇਖੋ। ਮਨੁੱਖ ਇੱਥੇ ਆਪਣੀ ਸਹਿਣਸ਼ੀਲਤਾ, ਆਪਣੀ ਸ਼ਕਤੀ ਅਤੇ ਆਪਣੀ ਲਚਕਤਾ ਦੀ ਪਰਖ ਕਰਨ ਲਈ ਆਉਣਾ ਚਾਹੁੰਦੇ ਹਨ, ਪਰ ਫਿਰ ਉਹ ਬੁਰੀ ਤਰ੍ਹਾਂ ਅਸਫਲ ਹੋ ਜਾਂਦੇ ਹਨ। ਅਤੇ ਜਦੋਂ ਉਹ ਇਸ ਭੌਤਿਕ ਸੰਸਾਰ ਵਿੱਚ ਇੰਨੇ ਥੱਕੇ ਹੋਏ ਜਾਂ ਟੁੱਟੇ ਹੋਏ ਹੁੰਦੇ ਹਨ ਕਿ ਧੋਖਾ ਦਿਤੇ ਜਾਣ ਕਰਕੇ, ਗਲਤ ਦੋਸ਼ੀ ਠਹਿਰਾਏ ਜਾਣ ਕਰਕੇ, ਰੋਜ਼ਾਨਾ ਤਸੀਹੇ ਦਿੱਤੇ ਜਾਣ ਕਰਕੇ ਜਾਂ ਨਰਕ ਵਿੱਚੋਂ ਲੰਘ ਕੇ, ਅਤੇ ਫਿਰ ਦੁਬਾਰਾ ਮਨੁੱਖੀ ਸੰਸਾਰ ਵਿੱਚ ਜਾਂ ਹੇਠਲੇ ਸਵਰਗ ਵਿੱਚ ਅਤੇ ਹਰ ਸਮੇਂ ਅੰਦਰ-ਬਾਹਰ, ਇਸ ਤਰਾਂ ਰੀਸਾਈਕਲਿੰਗ ਕਰਦੇ ਰਹਿੰਦੇ ਹਨ, ਉਹ ਇੰਨੇ ਥੱਕ ਜਾਂਦੇ ਹਨ, ਉਹ ਹੁਣ ਆਪਣੇ ਲਈ ਹੋਰ ਨਹੀਂ ਲੜ ਸਕਦੇ। ਉਨ੍ਹਾਂ ਦਾ ਸਾਰਾ ਉਤਸ਼ਾਹ ਅਤੇ ਸਵਰਗ ਤੋਂ ਸ਼ਕਤੀ ਅਤੇ ਉਨ੍ਹਾਂ ਦਾ ਆਪਣਾ ਸਾਰਾ ਆਤਮ-ਵਿਸ਼ਵਾਸ ਖਤਮ ਹੋ ਜਾਂਦਾ ਹੈ। ਫਿਰ ਉਹ ਪ੍ਰਮਾਤਮਾ ਨੂੰ ਬੁਲਾਉਂਦੇ ਹਨ, ਉਹ ਸਵਰਗ ਨੂੰ ਬੁਲਾਉਂਦੇ ਹਨ, ਬੁੱਧ ਨੂੰ ਆਪਣੀ ਮਦਦ ਲਈ ਬੁਲਾਉਂਦੇ ਹਨ। ਅਤੇ ਫਿਰ ਉਸ ਸਮੇਂ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪ੍ਰਾਰਥਨਾਵਾਂ ਕਿੰਨੀਆਂ ਇਮਾਨਦਾਰ ਹਨ, ਪ੍ਰਮਾਤਮਾ ਇਨ੍ਹਾਂ ਰੂਹਾਂ ਨੂੰ ਬਚਾਉਣ ਲਈ ਵੱਖ-ਵੱਖ ਰੂਪਾਂ ਵਿੱਚ, ਔਰਤ ਜਾਂ ਮਰਦ, ਆਪਣੇ ਪੁੱਤਰਾਂ ਜਾਂ ਆਪਣੇ ਪ੍ਰਤੀਨਿਧੀਆਂ ਨੂੰ ਭੇਜੇਗਾ ਕਿਉਂਕਿ ਉਨ੍ਹਾਂ ਨੂੰ ਇਸਦੀ ਸਖ਼ਤ ਲੋੜ ਹੈ।ਇਹਨਾਂ ਵਿੱਚੋਂ ਕੁਝ ਗੁਰੂ ਉੱਚੇ ਸਵਰਗਾਂ ਤੋਂ ਇਸ ਸੰਸਾਰ ਵਿੱਚ ਜਾਣਬੁੱਝ ਕੇ ਹੇਠਾਂ ਆਏ ਸਨ ਤਾਂ ਜੋ ਉਸ ਸਮੇਂ ਜੀਵਤ ਗੁਰੂਆਂ ਦੀ ਮਦਦ ਕੀਤੀ ਜਾ ਸਕੇ, ਗੁਰੂਆਂ ਦੇ ਮਿਸ਼ਨ ਕਰਨ ਵਿੱਚ ਮਦਦ ਕੀਤੀ ਜਾ ਸਕੇ, ਤਾਂ ਜੋ ਬਹੁਤ ਸਾਰੀਆਂ ਰੂਹਾਂ ਨੂੰ ਬਚਾਇਆ ਜਾ ਸਕੇ ਜੋ ਪੁਰਾਣੇ ਸਮਿਆਂ ਤੋਂ, ਲੰਬੇ, ਲੰਬੇ, ਦੂਰ ਦੇ ਯੁੱਗਾਂ ਤੋਂ, ਉਦਾਹਰਣ ਵਜੋਂ ਇਸ ਤਰਾਂ, ਜਾਂ ਇੱਥੋਂ ਤੱਕ ਕਿ ਕੁਝ ਕੁ ਜਨਮ ਪਹਿਲਾਂ, ਜਾਂ ਕਦੇ-ਕਦੇ ਇਸ ਜੀਵਨ ਵਿੱਚ ਵੀ ਸੰਬੰਧਿਤ ਹਨ। ਸੋ ਜ਼ਿਆਦਾਤਰ ਅਖੌਤੀ ਪੈਰੋਕਾਰ, ਉਹ ਮਾਯੂਸ ਆਤਮਾਵਾਂ ਹਨ। ਉਹਨਾਂ ਨੂੰ ਸੱਚਮੁੱਚ ਮਦਦ ਦੀ ਲੋੜ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹ ਡੁੱਬ ਰਹੇ ਹਨ ਜਾਂ ਮਰ ਰਹੇ ਹਨ। ਉਹ ਇਸ ਸੰਸਾਰ ਵਿੱਚ ਲੜਨ, ਸਿੱਖਣ ਜਾਂ ਆਪਣੇ ਆਪ ਨੂੰ ਸੁਧਾਰਨ ਲਈ ਹੋਰ ਆਪਣੇ ਆਪ ਨੂੰ ਰੋਕ ਨਹੀਂ ਸਕਦੇ । ਫਿਰ ਗੁਰੂ, ਪ੍ਰਮਾਤਮਾ ਦੇ ਹੁਕਮ ਅਤੇ ਪਿਆਰ ਅਨੁਸਾਰ, ਹੇਠਾਂ ਆਵੇਗਾ ਅਤੇ ਇਹਨਾਂ ਰੂਹਾਂ ਨੂੰ ਬਚਾਵੇਗਾ।ਸੋ ਆਮ ਤੌਰ 'ਤੇ ਇਹ ਇਸ ਤਰਾਂ ਹੀ ਚੱਲਦਾ ਰਿਹਾ ਹੈ ਜਦੋਂ ਤੱਕ ਸੰਸਾਰ ਦੇ ਅੰਤ ਦਾ ਸਮਾਂ ਨਹੀਂ ਆਉਂਦਾ, ਫਿਰ ਨਰਮੀ ਹੋਰ ਵੱਧ ਜਾਂਦੀ ਹੈ। ਪਰ ਉਸ ਸਮੇਂ, ਸਾਰੇ ਮਨੁੱਖ ਆਪਣੀ ਬੁੱਧੀ ਅਤੇ ਸਹਿਜਤਾ ਵਿੱਚ ਘੱਟ ਤਿੱਖੇ ਹੁੰਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਪਹਿਲਾਂ ਹੀ ਇਸ ਸੰਸਾਰ ਦੇ ਜਾਅਲੀ ਸਿਸਟਮ ਦੁਆਰਾ ਇੰਨੇ ਡੁੱਬ ਚੁੱਕੇ ਹਨ, ਇੰਨੇ ਜ਼ਹਿਰ ਦਿੱਤੇ ਗਏ ਹਨ, ਇੰਨੇ ਦਿਮਾਗ਼ ਧੋਤੇ ਗਏ ਹਨ, ਇੰਨੇ ਦੂਸ਼ਿਤ ਕੀਤੇ ਗਏ ਹਨ। ਅਤੇ ਗੁਰੂ ਲਈ ਆ ਕੇ ਉਨ੍ਹਾਂ ਨੂੰ ਕੁਝ ਵੀ ਦੱਸਣਾ ਬਹੁਤ ਮੁਸ਼ਕਲ ਹੈ। ਉਹ ਬਸ ਸਮਝ ਨਹੀਂ ਪਾਉਂਦੇ। ਬਹੁਤ ਹੀ ਸਾਦੀ, ਛੋਟੀ ਜਿਹੀ, ਆਮ ਗੱਲ ਵੀ, ਉਹ ਸਮਝ ਨਹੀਂ ਪਾਉਂਦੇ। ਜਾਂ ਉਹ ਇਸਨੂੰ ਮਰੋੜਦੇ ਹਨ। ਉਹ ਨਾ ਸਿਰਫ਼ ਸਮਝਦੇ ਹਨ, ਸਗੋਂ ਦੂਜੇ ਲੋਕਾਂ ਨੂੰ ਹੋਰ ਵੀ ਉਲਝਾਉਣ ਲਈ ਇਸਨੂੰ ਬਹੁਤ ਤੋੜ-ਮਰੋੜ ਕੇ ਪੇਸ਼ ਕਰਨਗੇ। ਅਤੇ ਫਿਰ ਜੇ ਉਹ ਗੁਰੂ ਨੂੰ ਨਹੀਂ ਮਾਰਦੇ, ਤਾਂ ਇਹ ਪਹਿਲਾਂ ਹੀ ਖੁਸ਼ਕਿਸਮਤ ਹੈ।ਇਸ ਸੰਸਾਰ ਵਿੱਚ ਮਨੁੱਖਾਂ ਨੂੰ ਸਿਖਾਉਣਾ ਬਹੁਤ ਮੁਸ਼ਕਲ ਹੈ, ਖਾਸ ਕਰਕੇ ਹੁਣ ਅੰਤਮ ਸਮੇਂ ਵਿੱਚ, ਲਗਭਗ ਅੰਤਮ ਸਮਾਂ। ਯੋਗਾਨੰਦ ਜੀ ਦੇ ਗੁਰੂ, ਜਦੋਂ ਉਹ ਐਸਟਰਲ (ਸੂਖਮ)ਸੰਸਾਰ ਤੋਂ ਵਾਪਸ ਆਏ, ਐਸਟਰਲ ਸੰਸਾਰ ਦੀ ਸਰਹੱਦ ਪਾਰ ਕਰਕੇ, ਆਪਣੇ ਪੈਰੋਕਾਰ ਪਰਮਹੰਸ ਯੋਗਾਨੰਦ ਜੀ ਨੂੰ ਮਿਲਣ ਲਈ ਵਾਪਸ ਆਏ, ਤਾਂ ਉਨ੍ਹਾਂ ਨੇ ਯੋਗਾਨੰਦ ਜੀ ਨੂੰ ਕਿਹਾ ਕਿ ਉਹ ਐਸਟਰਲ ਪੱਧਰਾਂ 'ਤੇ ਜੀਵਾਂ ਨੂੰ ਸਿਖਾਉਣਾ ਪਸੰਦ ਕਰਦੇ ਹਨ ਕਿਉਂਕਿ ਐਸਟਰਲ ਜੀਵਾਂ ਨੂੰ ਇਸ ਗ੍ਰਹਿ ਦੇ ਮਨੁੱਖਾਂ ਨਾਲੋਂ ਸਿਖਾਉਣਾ ਆਸਾਨ ਹੈ। ਇਹ ਯੋਗਾਨੰਦ ਜੀ ਨੇ "ਔਟੋਬਾਏਗਰਾਫੀ ਆਫ ਏ ਯੋਗੀ" ਵਿਚ ਲਿਖਿਆ ਹੈ। ਇਹ ਉਨਾਂ ਦੀ ਕਿਤਾਬ ਵਿੱਚ ਉਨਾਂ ਦੀ ਲਿਖਤ ਹੈ।Photo Caption: ਉਥੇ ਚੰਗੀਆਂ ਅਤੇ ਮਾੜੀਆਂ ਚੀਜ਼ਾਂ ਹੁੰਦੀਆਂ ਹਨ, ਚੌਕਸ ਰਹਿਣਾ ਜ਼ਰੂਰੀ ਹੈ।ਸੂਰਜ ਦੇ ਰਾਜੇ ਨਾਲ ਇਕ ਗੱਲਬਾਤ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ
2025-05-31
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਠੀਕ ਹੈ, ਇਹ ਹੋ ਗਿਆ। ਇਹ ਹੋ ਗਿਆ। ਕੁਝ ਹੋਰ, ਠੀਕ ਹੈ। । ਮੈਂ ਫ਼ੋਨ ਦੀ ਥੋੜ੍ਹੀ ਜਿਹੀ, ਬਹੁਤ ਹੀ ਮੱਧਮ ਰੌਸ਼ਨੀ ਹੇਠ ਕੁਝ ਛੋਟੇ-ਛੋਟੇ ਨੋਟ ਲਿਖੇ ਹਨ, ਕਿਉਂਕਿ ਨਹੀਂ ਤਾਂ ਮੈਂ ਜਾਗ ਜਾਵਾਂਗੀ, ਮੈਂ ਇਸ ਸੰਸਾਰ ਨਾਲ ਬਹੁਤ ਜ਼ਿਆਦਾ ਜੁੜੀ ਹੋਵਾਂਗੀ, ਅਤੇ ਨਹੀਂ ਤਾਂ ਉਨ੍ਹਾਂ ਨਾਲ ਗੱਲ ਕਰਨੀ ਮੁਸ਼ਕਲ ਹੋਵੇਗੀ । ਅਤੇ ਜੇ ਮੈਂ ਰਿਕਾਰਡਰ ਚਾਲੂ ਕਰਦੀ ਹਾਂ, ਤਾਂ ਵੱਡੀ ਲਾਈਟ ਜਗ ਜਾਵੇਗੀ, ਮੈਨੂੰ ਵੀ ਧਰਤੀ ਵੱਲ ਵਾਪਸ ਖਿੱਚਿਆ ਜਾਵੇਗਾ, ਅਤੇ ਸਾਡੀ ਗੱਲਬਾਤ ਖਤਮ ਹੋ ਜਾਵੇਗੀ। ਇਹ ਕੰਮ ਔਖਾ ਹੈ। ਇਹ ਵੱਖਰਾ ਹੈ ਕਿਉਂਕਿ ਇਹ ਇੱਕ ਉੱਚ ਪੱਧਰੀ ਗੱਲਬਾਤ ਹੈ। ਇਹ ਪਹਿਲਾਂ ਵਾਂਗ ਅਕਸਰ ਨਹੀਂ ਰਹੀ ਜਦੋਂ ਮੈਂ ਪ੍ਰਮਾਤਮਾ ਦੇ ਪੈਰੋਕਾਰਾਂ ਨਾਲ ਗੱਲ ਕਰਦੀ ਸੀ, ਅਤੇ ਹਰ ਤਰ੍ਹਾਂ ਦੀ ਰੌਸ਼ਨੀ ਸੀ, ਬਹੁਤ ਚਮਕਦਾਰ। ਇਹ ਵੱਖਰੀ ਗੱਲ ਹੈ; ਇਹ ਇਕ ਵਖਰੇ ਪਧਰ, ਵਖਰੇ ਸਬੰਧ ਦੀ ਗੱਲਬਾਤ ਹੈ। ਪਹਿਲਾਂ, ਜਦੋਂ ਮੈਂ ਸਿਰਫ਼ ਕਿਤਾਬਾਂ ਪੜ੍ਹਦੀ ਹੁੰਦੀ ਸੀ, ਤੁਹਾਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਸੀ, ਤਾਂ ਰੌਸ਼ਨੀ, ਇੱਕ ਵੱਡੀ ਅਤੇ ਚਮਕਦਾਰ ਰੌਸ਼ਨੀ ਜਗਾਉਣੀ ਠੀਕ ਹੈ।ਪਰ ਇਸ ਵੇਲੇ, ਜੇ ਮੈਂ ਇੱਕ ਉੱਚ-ਆਯਾਮੀ ਗੱਲਬਾਤ ਕਰਨਾ ਚਾਹੁੰਦੀ ਹਾਂ, ਤਾਂ ਮੈਂ ਬਹੁਤ ਜ਼ਿਆਦਾ ਰੌਸ਼ਨੀ ਨਹੀਂ ਰੱਖ ਸਕਦੀ। ਅਤੇ ਕਦੇ-ਕਦੇ ਮੈਂ ਲਾਈਟ ਜਗਾਉਂਦੀ ਹਾਂ ਤਾਂ ਜੋ ਕੁਝ ਨੋਟ ਕਰ ਸਕਾਂ, ਤਾਂ ਜੋ ਮੈਂ ਭੁੱਲ ਨਾ ਜਾਵਾਂ। ਜਿਵੇਂ ਕਿ ਸਾਡੇ ਗ੍ਰਹਿ ਦੇ ਕਿੰਨੇ ਲੋਕ ਸੂਰਜ ਵਿੱਚ ਸੂਰਜ ਲੋਕਾਂ ਨਾਲ ਰਹਿੰਦੇ ਹਨ, ਜਾਂ ਉੱਥੇ ਕਿੰਨੇ ਸੂਰਜ ਲੋਕ ਰਹਿੰਦੇ ਹਨ, ਉਦਾਹਰਣ ਵਜੋਂ। ਮੈਨੂੰ ਨੰਬਰ ਲਿਖਣੇ ਪੈਣਗੇ ਨਹੀਂ ਤਾਂ ਮੈਂ ਭੁੱਲ ਜਾਵਾਂਗੀ। ਨਾਲ ਹੀ, ਜਿਵੇਂ ਕਿ ਉਨਾਂ ਦੇ ਪੰਜਵੇਂ ਪੱਧਰ 'ਤੇ ਪਹੁੰਚਣ ਤੱਕ ਧਰਤੀ ਦੇ ਕਿੰਨੇ ਸਾਲ ਲੱਗਦੇ ਹਨ, ਹੁਣ ਤੋਂ, ਉਹ ਚੌਥੇ ਪੱਧਰ 'ਤੇ ਹਨ। ਸੂਰਜ ਅਤੇ ਚੰਦਰਮਾ ਵਿੱਚ ਇੱਕੋ ਜਿਹੇ ਪੱਧਰ ਹਨ, ਚੌਥਾ। ਪਰ ਸਾਰੇ ਉੱਚ ਚੌਥੇ ਇੱਕੋ ਜਿਹੇ ਨਹੀਂ ਹੁੰਦੇ, ਕੁਝ ਵਿਚਕਾਰਲੇ ਚੌਥੇ ਵਿੱਚ ਹੁੰਦੇ ਹਨ, ਕੁਝ ਚੌਥੇ ਦੇ ਮੱਧ ਅਤੇ ਉੱਚ ਪੱਧਰਾਂ ਦੇ ਵਿਚਕਾਰ ਹੁੰਦੇ ਹਨ। ਅਤੇ ਜੇਕਰ ਉਹ ਪ੍ਰਾਰਥਨਾ ਕਰਦੇ ਹਨ ਅਤੇ ਨਿਮਰਤਾ ਨਾਲ ਬੇਨਤੀ ਕਰਦੇ ਹਨ, ਤਾਂ ਕੁਝ ਗੁਰੂ ਉਨ੍ਹਾਂ ਨੂੰ ਸਿਖਾਉਣ ਲਈ ਆਉਣਗੇ, ਕਿਉਂਕਿ ਗੁਰੂ ਅਸਲ ਵਿੱਚ ਸੂਰਜ ਵਿੱਚ ਰਹਿੰਦਾ ਹੈ।ਸੂਰਜ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਅਸੀਂ ਇਸਨੂੰ ਦੇਖਦੇ ਹਾਂ। ਸੂਰਜ ਦੇ ਅੰਦਰ ਰਹਿਣ ਵਾਲੇ ਅੰਦਰਲੇ ਲੋਕ, ਉਹ ਚੌਥੇ ਪੱਧਰ ਦੇ ਹਨ। ਪਰ ਸੂਰਜ ਦਾ ਬਾਹਰੀ ਹਿੱਸਾ "ਨਾਮ" ਦਾ ਸੰਸਾਰ ਹੈ, ਜਿਸਦਾ ਅਰਥ ਹੈ ਸੱਚ। ਅਤੇ ਮਾਲਕ ਉੱਥੇ ਰਹਿੰਦਾ ਹੈ। ਇਹ ਸੁੰਦਰ, ਸ਼ਾਨਦਾਰ, ਬਹੁਤ ਹੀ ਸ਼ਾਨਦਾਰ ਹੈ। ਤੁਸੀਂ ਇਸਨੂੰ ਬਿਆਨ ਕਰਨ ਲਈ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦੇ। ਉੱਥੇ ਸਭ ਕੁਝ ਮਨੁੱਖੀ ਕਲਪਨਾ ਅਤੇ ਸਮਝ ਤੋਂ ਬਾਹਰ ਹੈ। ਸੋ ਸੂਰਜ ਦੇ ਬਾਹਰੀ ਪਾਸੇ ਤੋਂ ਗੁਰੂ ਕਈ ਵਾਰ ਸੂਰਜ ਦੇ ਅੰਦਰੂਨੀ ਕੇਂਦਰੀ ਭਾਗ ਵਿੱਚ ਲੋਕਾਂ ਨੂੰ ਸਿਖਾਉਣ ਲਈ ਆਉਂਦੇ ਹਨ। ਅਤੇ ਨਾਲ ਹੀ, ਬੇਨਤੀ ਅਤੇ ਨਿਮਰਤਾ ਨਾਲ ਸਤਿਗੁਰੂ ਦੀ ਬੇਨਤੀ ਅਨੁਸਾਰ, ਉਹ ਚੰਦਰਮਾ, ਅੰਦਰੂਨੀ ਚੰਦਰਮਾ ਤੇ ਵੀ ਆਉਣਗੇ। ਅੰਦਰੂਨੀ ਚੰਦਰਮਾ ਲੋਕ ਚੌਥੇ ਪੱਧਰ ਤੋਂ ਹਨ। ਪਰ ਬਾਹਰੀ ਚੰਦਰਮਾ ਬਾਹਰੀ ਸੂਰਜ ਤੋਂ ਵੱਖਰਾ ਹੈ। ਬਾਹਰੀ ਚੰਦਰਮਾ ਦਾ ਸੰਸਾਰ ਅਦਿੱਖ ਹੈ, ਅਤੇ ਉੱਥੋਂ ਦੇ ਲੋਕ ਤੀਜੇ ਪੱਧਰ 'ਤੇ ਹਨ, ਚੌਥੇ ਪੱਧਰ 'ਤੇ ਨਹੀਂ।ਚੌਥੇ ਪੱਧਰ ਦੇ ਚੰਦਰਮਾ ਦੇ ਲੋਕ, ਆਮ ਤੌਰ 'ਤੇ, ਮੈਂ ਤੁਹਾਨੂੰ ਦੱਸਿਆ ਸੀ, ਉਹ "ਸ਼ਾਂਤੀ ਸੰਸਾਰ" ਨਾਮਕ ਜਗ੍ਹਾ ਤੋਂ ਆਏ ਸਨ। ਇਹ "ਸ਼ਾਂਤੀ ਵਾਲੇ ਲੋਕਾਂ ਦੇ ਸੰਸਾਰ" ਤੋਂ ਵੱਖਰਾ ਹੈ, ਬਸ ਇੱਕੋ ਜਿਹਾ ਪਰ ਵੱਖਰਾ। ਸੋ ਚੰਦਰਮਾ ਦੇ ਬਾਹਰੀ ਸੰਸਾਰ ਵਿੱਚ ਤੀਜੇ ਪੱਧਰ ਦੇ ਲੋਕ, ਅੰਦਰੂਨੀ ਸੰਸਾਰ ਦੇ ਆਲੇ ਦੁਆਲੇ ਬਾਹਰੀ ਸੰਸਾਰ, ਉਹ ਤੀਜੇ ਪੱਧਰ ਦੇ ਹਨ, ਪਰ ਉਹ ਬਹੁਤ ਸਖ਼ਤ ਅਭਿਆਸ ਕਰ ਰਹੇ ਹਨ ਅਤੇ ਉਹ ਚੌਥੇ ਪੱਧਰ 'ਤੇ ਪਹੁੰਚ ਜਾਣਗੇ। ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਉੱਥੇ ਮਨੁੱਖੀ-ਦਿੱਖ ਵਾਲੇ ਵਸਨੀਕਾਂ ਨਾਲ ਰਹਿਣ ਲਈ ਅੰਦਰ ਜਾਣਗੇ। ਉਹ ਬਸ ਬਾਹਰ ਰਹਿਣਗੇ, ਬਾਹਰੀ ਚੰਦਰਮਾ ਦੇ ਉਹੀ ਸੰਸਾਰ। ਵੈਸੇ, ਉਦੋਂ ਮੈਂ ਚੰਦਰਮਾ ਨੂੰ ਪੁੱਛਿਆ ਸੀ, ਤਾਂ ਚੰਦਰਮਾ ਦੇ ਰਾਜੇ ਨੇ ਮੈਨੂੰ ਇਹੀ ਜਵਾਬ ਦਿੱਤਾ। ਇੱਕ ਬਹੁਤ ਛੋਟਾ ਜਿਹਾ ਕਿਉਂਕਿ ਮੈਂ ਸੂਰਜ ਨਾਲ ਜ਼ਿਆਦਾ ਗੱਲ ਕਰ ਰਹੀ ਸੀ। ਸੂਰਜ ਸਾਡੀ ਗੱਲਬਾਤ ਦਾ ਮੁੱਖ ਵਿਸ਼ਾ ਹੈ।ਅੰਤਲੇ ਸਤਿਗੁਰੂ ਅਤੇ ਆਤਮਾ, ਮੇਰੀ ਆਤਮਾ, ਇੱਕੋ ਜਿਹੇ ਹਨ - ਇਕੱਠੇ, ਇੱਕ। ਪਰ ਇਸ ਗ੍ਰਹਿ ਉੱਤੇ ਕੰਮ ਕਰਨ ਲਈ, ਭੌਤਿਕ ਸੰਸਾਰ ਵਿੱਚ, ਇੱਕ ਭੌਤਿਕ ਸਰੀਰ ਅਤੇ ਭੌਤਿਕ ਦਿਮਾਗ ਅਤੇ ਇਸ ਸਭ ਦੀ ਜ਼ਰੂਰਤ ਹੈ। ਇਸ ਤਰਾਂ, ਕਿਉਂਕਿ ਗੁਰੂ ਜਾਂ ਪ੍ਰਮਾਤਮਾ ਭੌਤਿਕ ਸੰਸਾਰ ਵਿੱਚ ਮਨੁੱਖਾਂ ਨਾਲ ਸੱਚਮੁੱਚ ਗੱਲਬਾਤ ਨਹੀਂ ਕਰ ਸਕਦੇ, ਸੋ ਉਹਨਾਂ ਨੂੰ ਇਸ "ਦਫ਼ਤਰ" ਦੀ ਵਰਤੋਂ ਕਰਨੀ ਪੈਂਦੀ ਹੈ। ਮੈਂ ਆਪਣੇ ਸਰੀਰ ਨੂੰ ਅਵਿਸ਼ਵਾਸ਼ਯੋਗ, ਸਭ ਤੋਂ ਸ਼ਕਤੀਸ਼ਾਲੀ ਪੁਨਰ-ਯੂਨਾਈਟਿਡ ਤਿੰਨ ਦਾ ਦਫ਼ਤਰ ਕਹਿੰਦੀ ਹਾਂ। ਅਤੇ ਜੋ ਵੀ ਮਨ ਵਿੱਚ ਜਾਂਦਾ ਹੈ ਉਸਨੂੰ ਦਿਮਾਗ ਵਿੱਚ ਅਨੁਵਾਦ ਕਰਨਾ ਪੈਂਦਾ ਹੈ, ਅਤੇ ਫਿਰ ਮੈਂ ਤੁਹਾਡੇ ਨਾਲ ਮਨੁਖੀ ਭਾਸ਼ਾ ਵਿੱਚ ਗੱਲ ਕਰ ਸਕਦੀ ਹਾਂ। ਕਿਉਂਕਿ ਪ੍ਰਮਾਤਮਾ ਮਨੁੱਖਾਂ ਨਾਲ ਗੱਲ ਕਰ ਸਕਦਾ ਹੈ, ਪਰ ਮਨੁੱਖ ਇਸਨੂੰ ਸੁਣ ਨਹੀਂ ਸਕਦੇ। ਇਹੀ ਸਮੱਸਿਆ ਹੈ। ਸੁਣਦੇ ਹੋਏ ਤੁਸੀਂ ਸੁਣਦੇ ਹੋ, ਪਰ ਸਮਝਦੇ ਨਹੀਂ। ਤੁਸੀਂ ਵੇਖਦੇ ਹੋਏ ਵੇਖਦੇ ਹੋ, ਪਰ ਸਮਝਦੇ ਨਹੀਂ। ਇਹੀ ਮਨੁੱਖਾਂ ਦੀ ਸਮੱਸਿਆ ਹੈ।ਮਨੁੱਖ ਪ੍ਰਮਾਤਮਾ ਨੂੰ, ਫਰਿਸ਼ਤਿਆਂ ਨੂੰ, ਸਵਰਗਾਂ ਨੂੰ ਬਹੁਤ ਪ੍ਰਾਰਥਨਾ ਕਰਦੇ ਹਨ, ਪਰ ਬਹੁਤ ਘੱਟ ਹੀ ਜਾਣਦੇ ਹਨ ਕਿ ਪ੍ਰਮਾਤਮਾ ਉਨ੍ਹਾਂ ਨੂੰ ਕੀ ਕਹਿੰਦਾ ਹੈ। ਇਹੀ ਸਮੱਸਿਆ ਹੈ। ਜਿਹੜੇ ਲੋਕ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹਨ, ਉਹ ਪ੍ਰਮਾਤਮਾ ਨੂੰ ਸੁਣ ਸਕਦੇ ਹਨ, ਪਰ ਰੋਜ਼ਾਨਾ ਨਹੀਂ, ਹਰ ਸਮੇਂ ਨਹੀਂ, ਬੇਸ਼ੱਕ। ਪਰ ਘੱਟੋ ਘੱਟ ਉਹ ਕਰ ਸਕਦੇ ਹਨ। ਜਦੋਂ ਉਹ ਪ੍ਰਾਰਥਨਾ ਕਰਦੇ ਹਨ, ਤਾਂ ਉਹ ਪ੍ਰਮਾਤਮਾ ਕੀ ਕਹਿੰਦਾ ਹੈ ਸੁਣਦੇ ਹਨ, ਜਾਂ ਉਹ ਪ੍ਰਮਾਤਮਾ ਨੂੰ ਆਪਣੇ ਅੰਦਰੂਨੀ ਦ੍ਰਿਸ਼ਟੀਕੋਣ ਵਿੱਚ ਪ੍ਰਗਟ ਹੁੰਦੇ ਦੇਖ ਸਕਦੇ ਹਨ, ਜਿਵੇਂ ਕਿ ਪ੍ਰਭੂ ਯਿਸੂ ਜਾਂ ਬੁੱਧ ਉਨ੍ਹਾਂ ਦੇ ਦਰਸ਼ਨ ਵਿੱਚ ਆਉਂਦੇ ਹਨ, ਅਤੇ ਉਨ੍ਹਾਂ ਦੇ ਕੁਝ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ। ਸੋ ਜ਼ਿਆਦਾਤਰ, ਉਹਨਾਂ ਨੂੰ ਇਸਦੀ ਵੀ ਲੋੜ ਨਹੀਂ ਹੁੰਦੀ। ਉਹ ਭੌਤਿਕ ਗੁਰੂ ਨੂੰ ਪੁੱਛ ਸਕਦੇ ਹਨ। ਉਦਾਹਰਣ ਵਜੋਂ, ਜਿਵੇਂ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ, ਉਹ ਪੁੱਛ ਸਕਦੇ ਹਨ ਅਤੇ ਫਿਰ ਉਨ੍ਹਾਂ ਕੋਲ ਘਰ ਵਿੱਚ ਜਵਾਬ ਹੋਵੇਗਾ।