ਪੰਜ ਸਾਲ ਦੀ ਲੀਜ਼ਾ ਮੇਲਰ ਨੂੰ ਜੀਵਨ ਦੇ ਅਰਥ ਅਤੇ ਧਰਤੀ ਉੱਤੇ ਸਾਡੇ ਮਨੁੱਖੀ ਹੋਂਦ ਦੇ ਉਦੇਸ਼ ਬਾਰੇ ਇੱਕ ਸੰਦੇਸ਼ ਮਿਲਿਆ। ਆਪਣੇ ਪਰਿਵਾਰ ਨਾਲ ਕਾਲੇ ਸਾਗਰ ਵਿੱਚ ਛੁੱਟੀਆਂ ਦੌਰਾਨ, ਲੀਜ਼ਾ ਪਾਣੀ ਵਿੱਚ ਬੇਹੋਸ਼ ਹੋ ਗਈ ਅਤੇ ਡੁੱਬਣ ਲੱਗੀ। ਜਦੋਂ ਉਸਦੀ ਆਤਮਾ ਉਸਦੇ ਸਰੀਰ ਨੂੰ ਛੱਡ ਗਈ, ਉਸਨੂੰ ਇੱਕ ਅਜਿਹੀ ਜਗ੍ਹਾ ਲਿਜਾਇਆ ਗਿਆ ਜਿੱਥੇ ਸਭ ਕੁਝ ਪ੍ਰਕਾਸ਼ ਸੀ ਅਤੇ ਇੱਕ ਪੁਰਸ਼ ਹਸਤੀ ਨੂੰ ਮਿਲੀ ਜਿਸ ਤੋਂ ਇਹ ਸੁੰਦਰ ਪ੍ਰਕਾਸ਼ ਫੁਟ ਰਿਹਾ ਸੀ। ਫਿਰ ਉਹ ਚਿੱਤਰ ਉਸ ਨਾਲ ਬੋਲਣ ਲੱਗ ਪਿਆ।ਰੌਸ਼ਨੀ ਦੀ ਹੋਂਦ ਨੇ ਮੈਨੂੰ ਦਿਖਾਇਆ ਕਿ ਜ਼ਿੰਦਗੀ ਵਿੱਚ ਸਭ ਕੁਝ ਜੋ ਮਹੱਤਵਪੂਰਨ ਸੀ ਉਹ ਪਿਆਰ ਅਸੀਂ ਮਹਿਸੂਸ ਕੀਤਾ, ਪਿਆਰ-ਭਰੇ ਕੰਮ ਜੋ ਅਸੀਂ ਕੀਤੇ, ਪਿਆਰ-ਭਰੇ ਸ਼ਬਦ ਜੋ ਅਸੀਂ ਬੋਲੇ, ਅਤੇ ਪਿਆਰ-ਭਰੇ ਵਿਚਾਰ ਜੋ ਅਸੀਂ ਰੱਖਦੇ ਸੀ।ਉਸਦੇ ਮੌਤ ਦੇ ਨੇੜੇ ਦੇ ਅਨੁਭਵ ਦੇ ਅੰਤ 'ਤੇ, ਉਸਨੂੰ ਪ੍ਰਕਾਸ਼ ਦੇ ਜੀਵ ਕੋਲ ਵਾਪਸ ਲਿਜਾਇਆ ਗਿਆ, ਜਿਸਨੇ ਲੀਜ਼ਾ ਨੂੰ ਧਰਤੀ 'ਤੇ ਵਾਪਸ ਜਾਣ ਤੋਂ ਪਹਿਲਾਂ ਕੁਝ ਆਖਰੀ ਹੌਸਲਾ ਅਫਜ਼ਾਈ ਦੇ ਸ਼ਬਦ ਦਿੱਤੇ।ਰੌਸ਼ਨੀ ਦੀ ਹੋਂਦ ਨੇ ਮੈਨੂੰ ਯਾਦ ਦਿਵਾਇਆ ਕਿ ਮੇਰਾ ਉਦੇਸ਼ ਪਿਆਰ ਅਤੇ ਹਮਦਰਦੀ ਬਾਰੇ ਹੋਰ ਜਾਣਨ ਬਾਰੇ ਸੀ, ਅਤੇ ਉਨ੍ਹਾਂ ਨੂੰ ਧਰਤੀ 'ਤੇ ਕਿਵੇਂ ਪ੍ਰਗਟ ਕਰਨਾ ਹੈ, ਅਤੇ ਮੇਰਾ ਕੰਮ ਦੂਜੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨਾ ਸੀ। ਇਹ ਮੈਂ ਖੁਦ ਚੁਣਿਆ ਸੀ। ਅਤੇ ਇਸਨੇ ਮੈਨੂੰ ਦੱਸਿਆ ਕਿ ਮੈਂ ਕੁਝ ਹੀ ਸਮੇਂ ਵਿੱਚ ਪ੍ਰਕਾਸ਼ ਦੇ ਸੰਸਾਰ ਵਿੱਚ ਵਾਪਸ ਆ ਜਾਵਾਂਗਾ।ਮਾਰਗਰੀਟਾ ਫੈਰੇ ਟੋਰੇਸ 4 ਨਵੰਬਰ 2000 ਨੂੰ ਕਮਜ਼ੋਰੀ ਮਹਿਸੂਸ ਕਰਨ ਲੱਗੀ ਅਤੇ ਭਿਆਨਕ ਸਿਰ ਦਰਦ ਨਾਲ ਜ਼ਮੀਨ 'ਤੇ ਡਿੱਗ ਪਈ। ਉਸਦੀ ਭੈਣ ਉਸਨੂੰ ਹਸਪਤਾਲ ਲੈ ਗਈ, ਅਤੇ ਟੈਸਟਾਂ ਤੋਂ ਪਤਾ ਲੱਗਾ ਕਿ ਉਸਨੂੰ ਇੱਕ ਸਟ੍ਰੋਕ ਹੋ ਰਿਹਾ ਸੀ। ਮਾਰਗਰੀਟਾ ਨੇ ਅਗਲੇ ਛੇ ਹਫ਼ਤੇ ਹਸਪਤਾਲ ਵਿੱਚ ਮੌਤ ਦੇ ਕੰਢੇ 'ਤੇ ਬਿਤਾਏ। ਇਸ ਸਮੇਂ ਦੌਰਾਨ, ਉਸਦੀ ਆਤਮਾ ਨੇ ਧਰਤੀ ਅਤੇ ਸਵਰਗੀ ਨਿਵਾਸਾਂ ਦੇ ਵੱਖ-ਵੱਖ ਸਥਾਨਾਂ ਦੀ ਯਾਤਰਾ ਕੀਤੀ। ਇੱਕ ਅਨੁਭਵ ਵਿੱਚ, ਜਦੋਂ ਮਾਰਗਰੀਟਾ ਨੇ ਆਪਣੇ ਸਰੀਰ ਵਿੱਚ ਵਾਪਸ ਯਾਤਰਾ ਕਰਨੀ ਸ਼ੁਰੂ ਕੀਤੀ; ਉਸਨੇ ਇੱਕ ਸ਼ਕਤੀਸ਼ਾਲੀ ਆਵਾਜ਼ ਸੁਣੀ, ਜੋ ਸ਼ਾਂਤੀ ਅਤੇ ਸਹਿਜ ਨਾਲ ਭਰੀ ਹੋਈ ਸੀ, ਕਹਿੰਦੀ ਹੈ:ਆਪਣੇ ਸੰਸਾਰ ਵਿੱਚ ਜਾਓ। ਅਜੇ ਤੁਹਾਡਾ ਸਮਾਂ ਨਹੀਂ ਆਇਆ, ਅਤੇ ਧਰਤੀ ਨੂੰ ਦੱਸ ਦਿਓ ਕਿ ਜੇ ਮੈਂ ਚਾਹਾਂ ਤਾਂ ਸਭ ਕੁਝ ਹੁੰਦਾ ਹੈ। ਉਹਨਾਂ ਦੇ ਹਰ ਕਦਮ ਲਈ ਸ਼ੁਕਰਗੁਜ਼ਾਰ ਹੋਣਾ, ਸਵਰਗ ਵੱਲ ਵੇਖਣਾ ਅਤੇ ਮੇਰਾ ਧੰਨਵਾਦ ਕਰਨਾ।ਉਸਨੇ ਇੱਕ ਸੁੰਦਰ, ਚਮਕਦਾਰ ਚਿੱਟੇ ਚੋਲੇ ਵਿੱਚ ਪਹਿਨੇ ਇੱਕ ਚਿੱਤਰ ਨੂੰ ਦੇਖਿਆ, ਪਰ ਉਹ ਉਸਦਾ ਚਿਹਰਾ ਨਹੀਂ ਦੇਖ ਸਕੀ। ਫਿਰ ਪ੍ਰਮਾਤਮਾ ਨੇ ਉਸਨੂੰ ਇੱਕ ਹੋਰ ਸੰਦੇਸ਼ ਦਿੱਤਾ:ਤੁਸੀਂ ਸੰਸਾਰ ਭਰ ਵਿੱਚ ਮੇਰੀ ਗਵਾਹੀ ਸੁਣਾਓਗੇ ਜੋ ਮੈਂ ਤੁਹਾਨੂੰ ਅਨੁਭਵ ਕਰਵਾਈ ਹੈ। ਤੁਹਾਡੇ ਹੱਥਾਂ ਵਿੱਚ, ਤੁਹਾਡੇ ਕੋਲ ਇਲਾਜ ਦੀ ਦਾਤ ਹੋਵੇਗੀ, ਪਰ ਜੋ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦਾ, ਉਹ ਉਨ੍ਹਾਂ ਲਈ ਕੁਝ ਨਹੀਂ ਕਰ ਸਕੇਗਾ।
ਪ੍ਰਮਾਤਮਾ ਤੁਹਾਨੂੰ ਸੁਤੰਤਰ ਇਛਾ, ਆਜ਼ਾਦੀ ਦਿੰਦਾ ਹੈ, ਤੁਹਾਡੇ ਵਿਚਾਰਾਂ ਜਾਂ ਕੰਮਾਂ ਨੂੰ ਕਿਸੇ ਵੀ ਚੀਜ਼ 'ਤੇ ਕਾਬੂ ਨਹੀਂ ਰੱਖਦਾ। ਸੋ, ਸਾਡੇ ਕੋਲ ਸਾਰੀ ਆਜ਼ਾਦੀ ਹੈ ਇਥੋਂ ਤਕ ਪ੍ਰਮਾਤਮਾ ਤੋਂ ਵੀ। ਸਰਵਸ਼ਕਤੀਮਾਨ ਤੁਹਾਨੂੰ ਕਾਬੂ ਵੀ ਨਹੀਂ ਕਰਦਾ, ਬਸ ਤੁਹਾਡੀ ਮਦਦ ਕਰਨਾ ਚਾਹੁੰਦਾ ਹੈ, ਪਰ ਇਹ ਮੁਸ਼ਕਲ ਹੈ ਕਿਉਂਕਿ ਤੁਸੀਂ ਆਪਣੇ ਆਲੇ-ਦੁਆਲੇ ਕੰਧਾਂ ਬਣਾਉਂਦੇ ਹੋ ਤਾਂ ਜੋ ਕੁਝ ਵੀ ਅੰਦਰ ਨਾ ਜਾ ਸਕੇ। ਸਿਰਫ਼ ਆਪਣੇ ਹਤਾਸ਼ ਪਲਾਂ ਵਿੱਚ, ਤੁਸੀਂ ਸੱਚਮੁੱਚ ਇਮਾਨਦਾਰ ਹੋ, ਫਿਰ ਪ੍ਰਮਾਤਮਾ ਸ਼ਾਇਦ ਇੱਕ ਜਾਂ ਦੋ ਸਕਿੰਟ ਲਈ ਇਸ ਵਿੱਚੋਂ ਲੰਘ ਸਕਦਾ ਹੈ।Photo Caption: ਵਖਰੇ ਦਿਖਦੇ ਹੋ, ਪਰ ਚੰਗੀ ਬਣਦੀ ਹੈ!ਸਾਦਾ ਜਿਹਾ ਛੋਟਾ 'ਪੇਚ' ਜੋ ਸਾਡੇ ਗ੍ਰਹਿ ਨੂੰ ਬਚਾ ਸਕਦਾ ਹੈ, ਸਤ ਹਿਸਿਆਂ ਦਾ ਛੇਵਾਂ ਭਾਗ
2025-05-16
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁੱਖ ਹਮੇਸ਼ਾ ਸੋਚਦੇ ਹਨ, "ਜਿੰਨਾ ਜ਼ਿਆਦਾ, ਓਨਾ ਹੀ ਵਧੀਆ।" ਸੋ ਵੱਧ ਤੋਂ ਵੱਧ ਹਾਸਲ ਕਰਨਾ ਕਦੇ ਵੀ ਕਾਫ਼ੀ ਨਹੀਂ ਹੁੰਦਾ। ਇਸੇ ਕਰਕੇ ਉਥੇ ਇੰਨੀਆਂ ਸਮੱਸਿਆਵਾਂ ਹਨ। ਉਥੇ ਲਾਲਚ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅਤੇ ਤਾਕਤਵਰ ਕਮਜ਼ੋਰਾਂ 'ਤੇ ਇਸ ਤਰਾਂ ਜ਼ੁਲਮ ਕਰਦੇ ਹਨ। ਹਮਲਾਵਰ ਸ਼ਾਂਤਮਈ ਲੋਕਾਂ'ਤੇ ਜ਼ੁਲਮ ਕਰਦੇ ਹਨ। ਸੋ, ਅਜਿਹਾ ਲੱਗਦਾ ਹੈ ਕਿ ਸਾਡੇ ਕੋਲ ਧਰਤੀ 'ਤੇ ਬਹੁਤਾ ਸ਼ਾਂਤੀਪੂਰਨ ਸਮਾਂ ਨਹੀਂ ਹੈ।ਸਾਨੂੰ ਹੋਰ ਸਾਦਾ ਰਹਿਣਾ ਸਿੱਖਣਾ ਚਾਹੀਦਾ ਹੈ। ਉਹ ਇਸਨੂੰ ਘੱਟੋ-ਘੱਟਵਾਦ (ਮੀਨੀਮਲਿਜ਼ਮ) ਕਹਿੰਦੇ ਹਨ। ਬਸ ਉਹੀ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ, ਨਾ ਕਿ ਉਹ ਜਿਸ ਦਾ ਤੁਸੀਂ ਲਾਲਚ ਕਰਦੇ ਹੋ। ਫਿਰ ਧਰਤੀ ਉੱਤੇ ਬਹੁਤ ਸਾਰਾ, ਬਹੁਤ ਸਾਰਾ, ਕਾਫ਼ੀ ਹੋਵੇਗਾ ਜਿਸ ਨਾਲ ਹਰ ਕੋਈ ਖੁਸ਼ੀ ਨਾਲ, ਭਰਪੂਰ, ਅੰਦਰ ਅਤੇ ਬਾਹਰ ਰਹਿ ਸਕੇ। ਅਤੇ ਫਿਰ ਸ਼ਾਂਤੀ ਨਾਲ, ਸਾਡੇ ਕੋਲ ਵਧੇਰੇ ਮੌਕਾ, ਵਧੇਰੇ ਸਮਾਂ, ਵਧੇਰੇ ਜਨੂੰਨ ਹੋਵੇਗਾ ਅੰਦਰ ਜਾਣ ਲਈ ਅਤੇ ਆਪਣੇ ਮਹਾਨ ਸਵੈ ਨੂੰ ਲੱਭਣ ਲਈ ਅਤੇ ਇਹ ਜਾਣਨ ਲਈ ਕਿ ਅਸੀਂ ਮਹਾਨ ਹਾਂ, ਆਪਣੀ ਸਾਰੀ ਬੁੱਧੀ, ਯੋਗਤਾ ਅਤੇ ਸ਼ਕਤੀ, ਪਿਆਰ, ਦਇਆ ਅਤੇ ਆਸ਼ੀਰਵਾਦ ਨੂੰ ਜਾਣਨ ਲਈ, ਇਹ ਸਭ ਇੱਕ ਸਰਬਸ਼ਕਤੀਮਾਨ ਪ੍ਰਮਾਤਮਾ ਤੋਂ ਹੈ।ਅਤੇ ਹੁਣ ਪ੍ਰਭੂ ਯਿਸੂ ਅਤੇ ਪ੍ਰਾਪਤ ਭੈਣ-ਭਰਾ ਦੋਵਾਂ ਤੋਂ ਹੋਰ ਸ਼ਕਤੀ, ਤੁਸੀਂ ਇਸਨੂੰ ਇਹ ਕਹਿ ਸਕਦੇ ਹੋ। ਪਹਿਲਾਂ ਇਹ ਸਭ ਕੁਝ ਸਿਰਫ਼ ਪ੍ਰਭੂ ਯਿਸੂ ਕੋਲ ਸੀ, ਅਤੇ ਹੁਣ ਉਹ ਵੱਖ ਹੋ ਗਏ ਤਾਂ ਜੋ ਉਹ ਹੋਰ ਸ਼ਕਤੀ ਇਕੱਠੀ ਕਰ ਸਕਣ। ਕਿਉਂਕਿ ਇੱਕ ਜੀਵ ਹਮੇਸ਼ਾ ਸਾਰੀ ਸ਼ਕਤੀ ਨਹੀਂ ਰੱਖ ਸਕਦਾ, ਪਰ ਦੋ ਵੱਖਰੇ ਹਨ। ਜਿਵੇਂ ਤੁਹਾਡੇ ਕੋਲ ਦੋ ਲੋਕ ਹਨ, ਜੋ ਸਿਰਫ਼ ਇੱਕ ਵਿਅਕਤੀ ਨਾਲੋਂ ਵੱਖ-ਵੱਖ ਮਾਤਰਾ ਵਿੱਚ ਪੈਸੇ ਕਮਾਉਂਦੇ ਹਨ, ਉਸੇ ਤਰ੍ਹਾਂ। ਅਤੇ ਹੁਣ ਇੱਕ ਦੋ ਬਣ ਜਾਂਦਾ ਹੈ, ਅਤੇ ਦੋ ਤਿੰਨ ਬਣ ਜਾਂਦੇ ਹਨ, ਅਤੇ ਹੁਣ ਤਿੰਨ ਇੱਕ ਬਣ ਜਾਂਦੇ ਹਨ। ਇਹ ਹੁਣ ਬਹੁਤ ਸ਼ਕਤੀਸ਼ਾਲੀ ਹੈ। ਸਾਨੂੰ ਇਸ ਗ੍ਰਹਿ ਨੂੰ ਬਚਾਉਣ ਦੀ ਹੋਰ ਉਮੀਦ ਹੈ।ਕਾਸ਼ ਸਾਡੇ ਕੋਲ ਉਹ ਬਿਲਕੁਲ ਜ਼ਰੂਰੀ "ਪੇਚ" ਹੋਵੇ, ਯਾਨੀ ਵੀਗਨ ਪੇਚ, ਜੋ ਪੂਰੇ ਘਰ ਨੂੰ ਠੀਕ ਕਰਨ ਲਈ ਹੋਵੇ। ਸਾਨੂੰ ਇਸਦੀ ਲੋੜ ਹੈ। ਅਸੀਂ ਪੇਚ ਲਈ ਉਸ ਕਬਜੇ ਵਿੱਚ ਇੱਕ ਹੀਰਾ ਵੀ ਨਹੀਂ ਲਗਾ ਸਕਦੇ, ਕਿਉਂਕਿ ਹੀਰੇ ਮਹਿੰਗੇ ਹਨ, ਸੁੰਦਰ ਹਨ, ਪਰ ਸਾਨੂੰ ਇਸਦੀ ਲੋੜ ਨਹੀਂ ਹੈ। ਸਾਨੂੰ ਬਸ ਉਸ ਸਧਾਰਨ, ਸਸਤੇ, ਛੋਟੇ, ਨਿਮਰ ਪੇਚ ਦੀ ਲੋੜ ਹੈ, ਫਿਰ ਸਾਡਾ ਘਰ ਸੰਪੂਰਨ ਹੋ ਜਾਵੇਗਾ। ਸਭ ਕੁਝ ਸ਼ਾਂਤੀ ਅਤੇ ਸੁਰੱਖਿਅਤ ਹੈ। ਘਰ ਦੇ ਅੰਦਰ ਹਵਾ ਨਹੀਂ ਵਗੇਗੀ। ਘਰ ਦੇ ਅੰਦਰ ਮੀਂਹ ਦਾ ਛਿੱਟਾ ਨਹੀਂ ਪਵੇਗਾ। ਕੋਈ ਵੀ ਖ਼ਤਰਨਾਕ ਜਾਨਵਰ ਅੰਦਰ ਨਹੀਂ ਆਵੇਗਾ, ਨਾ ਹੀ ਕੋਈ ਛੋਟੇ ਕੀੜੇ-ਮਕੌੜੇ ਸਾਨੂੰ ਪਰੇਸ਼ਾਨ ਕਰਨ ਅਤੇ ਬੀਮਾਰ ਕਰਨ ਲਈ ਜਾਂ ਕੁਝ ਵੀ ਕਰਨ ਲਈ ਆਉਣਗੇ। ਇਸ ਵੇਲੇ, ਸਾਨੂੰ ਸਿਰਫ਼ ਉਸ ਪੇਚ ਦੀ ਲੋੜ ਹੈ, ਵੀਗਨ ਵਾਲਾ, ਫਿਰ ਸਾਡਾ ਸੰਸਾਰ ਸੰਪੂਰਨ, ਸੁਰੱਖਿਅਤ ਬਣ ਜਾਵੇਗਾ, ਅਤੇ ਸਭ ਕੁਝ ਸਿਰਫ਼ ਪਿਆਰ ਅਤੇ ਸ਼ਾਂਤੀ ਵਾਲਾ ਹੋਵੇਗਾ। ਯਾਰ, ਮੈਂ ਉਸ ਸੰਸਾਰ ਦਾ ਸੁਪਨਾ ਦੇਖਦੀ ਹਾਂ। ਮੈਂ ਚਾਹੁੰਦੀ ਹਾਂ ਕਿ ਹਰ ਕੋਈ ਮੈਨੂੰ ਉਹ ਸੰਸਾਰ ਦੇਵੇ। ਮੈਂ ਹੋਰ ਕੁਝ ਨਹੀਂ ਮੰਗਦੀ । ਕਿਉਂਕਿ ਜੇ ਮੈਂ ਸਾਰਿਆਂ ਨੂੰ ਖੁਸ਼ ਦੇਖਦੀ ਹਾਂ, ਤਾਂ ਇਹ ਮੇਰੇ ਲਈ ਇੱਕ ਤੋਹਫ਼ੇ ਵਜੋਂ ਸਭ ਤੋਂ ਵਧੀਆ ਹੈ। ਮੈਨੂੰ ਵੀ ਖੁਸ਼ੀ ਹੋਵੇਗੀ। ਫਿਰ ਮੈਨੂੰ ਹੋਰ ਇੰਨੀ ਮਿਹਨਤ ਨਹੀਂ ਕਰਨੀ ਪਵੇਗੀ।ਅਤੇ ਸ਼ਾਇਦ ਸਾਨੂੰ ਸੁਪਰੀਮ ਮਾਸਟਰ ਟੈਲੀਵਿਜ਼ਨ ਦੀ ਵੀ ਲੋੜ ਨਹੀਂ ਹੈ, ਜਾਂ ਘੱਟੋ ਘੱਟ ਇੰਨੀ ਜਲਦੀ ਨਹੀਂ, ਤਾਂ ਜੋ ਮੇਰੀ ਟੀਮ ਸਹੀ ਢੰਗ ਨਾਲ ਆਰਾਮ ਕਰ ਸਕੇ। ਜਾਂ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਆਪਣੀ ਪ੍ਰੇਮਿਕਾ, ਜਾਂ ਆਪਣੇ ਕੁੱਤੇ-ਲੋਕਾਂ ਅਤੇ ਆਪਣੇ ਮਾਪਿਆਂ ਕੋਲ ਦੁਬਾਰਾ ਘਰ ਜਾ ਸਕਣ। ਸਾਡੀ ਇੱਛਾ ਬਹੁਤ ਛੋਟੀ ਹੈ, ਅਸਲ ਵਿੱਚ ਬਹੁਤ ਹੀ ਘੱਟ। ਸਾਡੀਆਂ ਜ਼ਿੰਦਗੀਆਂ ਵੀ ਬਹੁਤ ਛੋਟੀਆਂ ਹਨ ਅਤੇ ਬਹੁਤ ਹੀ ਨਿਗੂਣੀਆਂ। ਅਸੀਂ ਹਮੇਸ਼ਾ ਕੰਮ ਕਰਦੇ ਹਾਂ ਕਿਉਂਕਿ ਅਸੀਂ ਇਨਸਾਨਾਂ ਨੂੰ ਪਿਆਰ ਕਰਦੇ ਹਾਂ, ਅਸੀਂ ਸੰਸਾਰ ਨੂੰ ਪਿਆਰ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਸੱਚੀ ਖੁਸ਼ੀ, ਸੱਚੀ ਸ਼ਾਂਤੀ ਅਤੇ ਸਥਾਈ ਜੀਵਨ ਦਾ ਅਨੁਭਵ ਉਸੇ ਤਰ੍ਹਾਂ ਹੋਵੇ ਜਿਵੇਂ ਇਹ ਹੋਣਾ ਚਾਹੀਦਾ ਹੈ। ਅਚਾਨਕ ਨਾ ਬੁਝ ਜਾਵੇ ਜਿਵੇਂ ਜੰਗ ਵਿਚ ਜਾਂ ਇੱਕ ਮਹਾਂਮਾਰੀ ਜਾਂ ਖਰਾਬ ਮੌਸਮ, ਤੂਫਾਨ ਜਾਂ ਹੜ੍ਹ ਵਿੱਚ, ਜਿਸ ਕਾਰਨ ਉਹ ਆਪਣੇ ਅਜ਼ੀਜ਼ਾਂ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਹ ਸੋਚ ਕੇ ਸੱਚਮੁੱਚ, ਬਹੁਤ ਦੁੱਖ ਹੁੰਦਾ ਹੈ। ਸੰਸਾਰ ਦੇ ਲੋਕੋ, ਮੈਂ ਤੁਹਾਨੂੰ ਭਾਸ਼ਣ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਮੈਨੂੰ ਬਸ ਦੁੱਖ ਮਹਿਸੂਸ ਕਰ ਰਹੀ ਹਾਂ। ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਕੀ ਮਹਿਸੂਸ ਕਰਦੀ ਹਾਂ। ਕਿਉਂਕਿ ਜੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਨਹੀਂ ਦੱਸਦੀ, ਤਾਂ ਮੈਂ ਕਿਸਨੂੰ ਦੱਸਾਂਗੀ?ਮੈਂ ਇੱਥੇ ਇੱਕ ਇਨਸਾਨ ਦੇ ਤੌਰ 'ਤੇ ਤੁਹਾਡੇ ਨਾਲ ਹਾਂ, ਤੁਹਾਡੇ ਸਾਥੀ ਸਹਿ-ਨਿਵਾਸੀਆਂ ਦੇ ਨਾਲ, ਜਾਨਵਰ-ਲੋਕਾਂ ਦੇ ਨਾਲ। ਅਸੀਂ ਇੱਕ ਵੱਡੇ ਪਰਿਵਾਰ ਵਾਂਗ ਹਾਂ, ਇੱਕ ਵਿਸ਼ਵਵਿਆਪੀ ਪਰਿਵਾਰ। ਸੋ, ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਸਕਦੀ ਹਾਂ, ਜੇਕਰ ਇਹ ਤੁਹਾਨੂੰ ਛੂਹ ਲੈਣ, ਤੁਹਾਡੇ ਦਿਲ ਨੂੰ ਛੂਹ ਲੈਣ, ਅਤੇ ਤੁਹਾਨੂੰ ਇਸ ਬਾਰੇ ਸੋਚਣ ਅਤੇ ਆਪਣੀ ਜੀਵਨ ਸ਼ੈਲੀ ਬਦਲਣ ਲਈ ਮਜਬੂਰ ਕਰਨ। ਬਸ ਜਾਨਵਰਾਂ-ਲੋਕਾਂ ਦਾ ਮਾਸ ਨਹੀਂ, ਬੱਸ ਇੰਨਾ ਹੀ। ਹੋਰ ਕੁਝ ਨਹੀਂ, ਤੁਸੀਂ ਕੁਝ ਨਹੀਂ ਗੁਆਓਗੇ। ਅਤੇ ਇਹ "ਕੋਈ ਜਾਨਵਰ ਮਾਸ ਦਾ ਟੁਕੜਾ ਨਹੀਂ" ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ, ਤੁਹਾਨੂੰ ਵਧੇਰੇ ਸਿਹਤਮੰਦ, ਵਧੇਰੇ ਬੁੱਧੀਮਾਨ, ਵਧੇਰੇ ਚੁਸਤ, ਲੰਬੀ ਉਮਰ ਦੇਵੇਗਾ, ਅਤੇ ਤੁਹਾਡੇ ਸਾਰੇ ਪਿਆਰੇ ਸ਼ੌਕਾਂ ਜਾਂ ਬੱਚਿਆਂ, ਪੋਤੇ-ਪੋਤੀਆਂ ਲਈ ਵਧੇਰੇ ਸਮਾਂ ਦੇਵੇਗਾ। ਅਤੇ ਉਹ ਇਕੱਠੇ ਖੁਸ਼ ਅਤੇ ਸਿਹਤਮੰਦ ਵੀ ਹੋਣਗੇ। ਕੀ ਇਹ ਸਵਰਗ ਨਹੀਂ ਹੈ? ਇਸ ਸਭ ਦਾ ਆਨੰਦ ਲੈਣ ਲਈ ਸਾਨੂੰ ਸਵਰਗ ਜਾਣ ਤੱਕ ਇੰਤਜ਼ਾਰ ਕਿਉਂ ਕਰਨਾ ਚਾਹੀਦਾ ਹੈ? ਅਸੀਂ ਹੁਣ ਇੱਥੇ ਇਸਦਾ ਆਨੰਦ ਮਾਣ ਸਕਦੇ ਹਾਂ। ਸਾਡੇ ਕੋਲ ਸਭ ਕੁਝ ਹੈ।ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਮੌਤ-ਦੇ-ਨੇੜੇ ਅਨੁਭਵ ਕਰਨ ਵਾਲੇ ਲੋਕਾਂ ਨੂੰ ਸਵਰਗ ਜਾਣ ਅਤੇ ਉੱਥੇ ਪ੍ਰਭੂ ਯਿਸੂ ਨੂੰ ਮਿਲਣ ਲਈ ਵੱਡੇ ਦੁੱਖਾਂ ਜਾਂ ਵੱਡੇ ਹਾਦਸੇ ਵਿੱਚੋਂ ਕਿਉਂ ਗੁਜ਼ਰਨਾ ਪਿਆ? ਕਿਉਂਕਿ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਜਿਉਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਕਰਕੇ ਨਹੀਂ ਕਿ ਉਹ ਮਾੜੇ ਹਨ ਜਾਂ ਕੁਝ ਅਜਿਹਾ। ਉਹਨਾਂ ਨੂੰ ਸਵਰਗ ਨੇ ਕੁਝ ਸੰਦੇਸ਼ ਫੈਲਾਉਣ ਲਈ ਵੀ ਚੁਣਿਆ ਸੀ, ਪਰ ਉਹਨਾਂ ਨੂੰ ਇਹ ਸਭ ਕੁਝ ਨਹੀਂ ਪਤਾ ਸੀ। ਅਤੇ ਸਵਰਗ ਵਿੱਚ, ਉਨ੍ਹਾਂ ਕੋਲ ਗੱਲ ਕਰਨ ਲਈ ਬਹੁਤ ਘੱਟ ਸਕਿੰਟ ਹਨ। ਜਦੋਂ ਉਹ ਇੱਥੇ ਵਾਪਸ ਆਉਂਦੇ ਹਨ ਅਤੇ ਤੁਸੀਂ ਉਨ੍ਹਾਂ ਦਾ ਸਮਾਂ 10 ਮਿੰਟ, 20 ਮਿੰਟ ਗਿਣ ਸਕਦੇ ਹੋ, ਇਹ ਪਹਿਲਾਂ ਹੀ ਵੱਧ ਤੋਂ ਵੱਧ ਸਮਾਂ ਹੈ। ਪਰ ਸਵਰਗ ਵਿੱਚ, ਇਹ ਸਿਰਫ਼ ਕੁਝ ਸਕਿੰਟ ਹੈ। ਸੋ, ਕੁਝ ਸਕਿੰਟਾਂ ਵਿੱਚ, ਤੁਸੀਂ ਪ੍ਰਭੂ ਯਿਸੂ ਜਾਂ ਕੋਈ ਹੋਰ ਸੰਤਾਂ ਜਾਂ ਕੋਈ ਬੁਧਾਂ ਤੋਂ ਸਾਰੀਆਂ ਸਿੱਖਿਆਵਾਂ ਨਹੀਂ ਲੈ ਸਕਦੇ। ਇਹ ਕਦੇ ਵੀ ਕਾਫ਼ੀ ਨਹੀਂ ਹੁੰਦਾ। ਤਾਂ, ਤੁਹਾਨੂੰ ਬਸ ਵਾਪਸ ਜਾਣ ਲਈ ਕਿਹਾ ਗਿਆ ਹੈ, ਚੰਗੇ ਬਣੋ, ਲੋਕਾਂ ਨੂੰ ਇੱਕ ਦੂਜੇ ਨੂੰ ਪਿਆਰ ਕਰਨ, ਇੱਕ ਦੂਜੇ ਦੀ ਮਦਦ ਕਰਨ ਲਈ ਕਹੋ। ਇੱਕ ਦੂਜੇ ਨੂੰ, ਇਸਦਾ ਅਰਥ ਹੈ ਜਾਨਵਰ-ਲੋਕਾਂ ਨਾਲ ਵੀ, ਕਿਉਂਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਣਾਇਆ ਹੈ, ਪ੍ਰਮਾਤਮਾ ਨੇ ਉਹਨਾਂ ਨੂੰ ਬਣਾਇਆ ਹੈ। ਉਹ ਵੀ ਪ੍ਰਮਾਤਮਾ ਦੇ ਬੱਚੇ ਹਨ।