ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਦਾ ਜਿਹਾ ਛੋਟਾ 'ਪੇਚ' ਜੋ ਸਾਡੇ ਗ੍ਰਹਿ ਨੂੰ ਬਚਾ ਸਕਦਾ ਹੈ, ਸਤ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਮਾਤਮਾ ਤੁਹਾਨੂੰ ਸੁਤੰਤਰ ਇਛਾ, ਆਜ਼ਾਦੀ ਦਿੰਦਾ ਹੈ, ਤੁਹਾਡੇ ਵਿਚਾਰਾਂ ਜਾਂ ਕੰਮਾਂ ਨੂੰ ਕਿਸੇ ਵੀ ਚੀਜ਼ 'ਤੇ ਕਾਬੂ ਨਹੀਂ ਰੱਖਦਾ। ਸੋ, ਸਾਡੇ ਕੋਲ ਸਾਰੀ ਆਜ਼ਾਦੀ ਹੈ ਇਥੋਂ ਤਕ ਪ੍ਰਮਾਤਮਾ ਤੋਂ ਵੀ। ਸਰਵਸ਼ਕਤੀਮਾਨ ਤੁਹਾਨੂੰ ਕਾਬੂ ਵੀ ਨਹੀਂ ਕਰਦਾ, ਬਸ ਤੁਹਾਡੀ ਮਦਦ ਕਰਨਾ ਚਾਹੁੰਦਾ ਹੈ, ਪਰ ਇਹ ਮੁਸ਼ਕਲ ਹੈ ਕਿਉਂਕਿ ਤੁਸੀਂ ਆਪਣੇ ਆਲੇ-ਦੁਆਲੇ ਕੰਧਾਂ ਬਣਾਉਂਦੇ ਹੋ ਤਾਂ ਜੋ ਕੁਝ ਵੀ ਅੰਦਰ ਨਾ ਜਾ ਸਕੇ। ਸਿਰਫ਼ ਆਪਣੇ ਹਤਾਸ਼ ਪਲਾਂ ਵਿੱਚ, ਤੁਸੀਂ ਸੱਚਮੁੱਚ ਇਮਾਨਦਾਰ ਹੋ, ਫਿਰ ਪ੍ਰਮਾਤਮਾ ਸ਼ਾਇਦ ਇੱਕ ਜਾਂ ਦੋ ਸਕਿੰਟ ਲਈ ਇਸ ਵਿੱਚੋਂ ਲੰਘ ਸਕਦਾ ਹੈ।

ਸੰਤ ਕਬੀਰ, ਭਾਰਤ ਦੇ ਗੁਰੂ ਕਬੀਰ, ਇੱਕ ਵਾਰ ਇੱਕ ਅਜਨਬੀ, ਸ਼ਾਇਦ ਇੱਕ ਸੱਚ ਦਾ ਅਭਿਲਾਸ਼ੀ, ਉਨ੍ਹਾਂ ਦੇ ਘਰ ਆਇਆ ਅਤੇ ਉਹ ਘਰ ਨਹੀਂ ਸਨ। ਤਾਂ, ਉਸਨੇ ਆਪਣੀ ਪਤਨੀ, ਕਬੀਰ ਦੀ ਪਤਨੀ ਨੂੰ ਪੁੱਛਿਆ, "ਗੁਰੂ ਕਿੱਥੇ ਹੈ?" ਉਸਨੇ ਕਿਹਾ ਕਿ ਉਹ ਹੁਣ ਲੋਕਾਂ ਦੇ ਇੱਕ ਸਮੂਹ ਦੇ ਨਾਲ ਹੈ, ਕਬਰਸਤਾਨ ਵਿੱਚ ਇੱਕ ਮੁਰਦੇ ਨੂੰ ਦਫ਼ਨਾਉਣ ਲਈ, ਸ਼ਾਇਦ ਉਸਦੇ ਪੈਰੋਕਾਰਾ ਜਾਂ ਦੋਸਤਾਂ ਵਿੱਚੋਂ ਇੱਕ। ਤਾਂ, ਅਜਨਬੀ ਨੇ ਪੁੱਛਿਆ, "ਫਿਰ ਮੈਂ ਉਸਨੂੰ ਕਿਵੇਂ ਪਛਾਣਾਂਗਾ ਜੇਕਰ ਉਹ ਬਹੁਤ ਸਾਰੇ ਲੋਕਾਂ ਦੇ ਨਾਲ ਹੈ?" ਤਾਂ, ਕਬੀਰ ਦੀ ਪਤਨੀ ਨੇ ਉਸਨੂੰ ਕਿਹਾ, "ਤੁਸੀਂ ਉੱਥੇ ਜਾ ਕੇ ਦੇਖਣਾ ਜੇਕਰ ਕਿਸੇ ਦੇ ਸਿਰ ਦੁਆਲੇ ਇਕ ਪ੍ਰਕਾਸ਼ ਕੁੰਡ ਹੈ, ਤਾਂ ਫਿਰ ਉਹ ਕਬੀਰ ਹੈ।" ਸੋ, ਉਹ ਅਜਨਬੀ ਨਿਰਧਾਰਤ ਕਬਰਸਤਾਨ ਗਿਆ ਅਤੇ ਕਬੀਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸਨੂੰ ਨਹੀਂ ਦੇਖ ਸਕਿਆ।

ਸੋ ਉਹ ਅਜਨਬੀ ਉਸ ਦੇ ਘਰ ਵਾਪਸ ਗਿਆ ਅਤੇ ਉਸ ਦੀ ਪਤਨੀ ਨੂੰ ਪੁੱਛਿਆ, "ਮੈਂ ਕਬਰਸਤਾਨ ਗਿਆ ਸੀ, ਪਰ ਮੈਂ ਦੇਖਿਆ ਕਿ ਉੱਥੇ ਹਰ ਕਿਸੇ ਦੇ ਆਲੇ-ਦੁਆਲੇ ਰੌਸ਼ਨੀ ਹੈ। ਤਾਂ, ਮੈਨੂੰ ਨਹੀਂ ਪਤਾ ਕਿ ਕਬੀਰ ਕੌਣ ਹੈ। ਕੀ ਕਰਨਾ ਹੈ?" ਉਸਨੇ ਕਿਹਾ, "ਠੀਕ ਹੈ, ਤੁਸੀਂ ਉੱਥੇ ਵਾਪਸ ਚਲੇ ਜਾਓ। ਤੁਸੀਂ ਰਸਮ ਖਤਮ ਹੋਣ ਤੱਕ ਇੰਤਜ਼ਾਰ ਕਰੋ, ਅਤੇ ਮ੍ਰਿਤਕ ਵਿਅਕਤੀ ਨੂੰ ਪਹਿਲਾਂ ਹੀ ਦਫ਼ਨਾਇਆ ਜਾਂਦਾ ਹੈ, ਅਤੇ ਸਾਰੇ ਲੋਕ ਇਕੱਠੇ ਜਾਂਦੇ ਹਨ। ਘਰ ਦੇ ਅੱਧੇ ਰਸਤੇ 'ਤੇ ਤੁਸੀਂ ਸਿਰਫ਼ ਇੱਕ ਵਿਅਕਤੀ ਦੇਖੋਗੇ ਜਿਸਦੇ ਆਲੇ-ਦੁਆਲੇ ਰੌਸ਼ਨੀ ਹੋਵੇਗੀ। ਬਾਕੀ ਸਾਰਿਆਂ ਕੋਲ ਹੁਣ ਕੋਈ ਰੌਸ਼ਨੀ ਨਹੀਂ ਹੋਵੇਗੀ।" ਸੋ ਉਹ ਉੱਥੇ ਗਿਆ, ਅਤੇ ਇਹ ਸੱਚਮੁੱਚ ਇਸ ਤਰਾਂ ਸੀ। ਤਾਂ ਉਸਨੇ ਕਬੀਰ ਨੂੰ ਪੁੱਛਿਆ, "ਇਹ ਕਿਉਂ ਹੈ?" ਤਾਂ ਕਬੀਰ ਨੇ ਉਸਨੂੰ ਕਿਹਾ ਕਿ… ਜਾਂ ਸ਼ਾਇਦ ਉਸਦੀ ਪਤਨੀ ਨੇ, ਮੈਂ ਭੁੱਲ ਗਈ ਹਾਂ, ਮੈਂ ਇਸਨੂੰ ਇਕ ਬਹੁਤ ਸਮਾਂ ਪਹਿਲਾਂ ਪੜ੍ਹਿਆ ਸੀ, ਦਹਾਕੇ ਪਹਿਲਾਂ ਹੀ। ਬਹੁਤ ਸਾਰੀਆਂ ਕਹਾਣੀਆਂ ਹਨ। ਸਾਰੇ ਭੁੱਲ ਗਏ ਹਨ ਜਾਂ ਮੈਂ ਉਨ੍ਹਾਂ ਨੂੰ ਮਿਲਾ ਦਿੱਤਾ ਹੈ। ਪਰ ਕਹਾਣੀ ਕੁਝ ਇਸ ਤਰਾਂ ਦੀ ਹੈ, ਵਧ ਜਾਂ ਘਟ।

ਉਸਨੇ ਪੁੱਛਿਆ, "ਇਹ ਕਿਉਂ ਹੈ ਕਿ ਕਬਰਸਤਾਨ ਵਿੱਚ, ਜਦੋਂ ਲੋਕ ਮੁਰਦਿਆਂ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਮੁਰਦਿਆਂ ਨੂੰ ਦਫ਼ਨਾ ਰਹੇ ਸਨ ਅਤੇ ਹਰ ਕਿਸੇ ਕੋਲ ਰੌਸ਼ਨੀ ਸੀ? ਇਹ ਕਿਉਂ ਹੈ? ਹੁਣ ਸਿਰਫ਼ ਤੁਹਾਡੇ ਕੋਲ ਹੀ ਰੌਸ਼ਨੀ ਹੈ?" - ਜਾਂ ਸਿਰਫ਼ ਕਬੀਰ ਕੋਲ ਹੀ ਪ੍ਰਕਾਸ਼, ਰੌਸ਼ਨੀ ਹੈ। ਤਾਂ ਉਸਨੇ ਜਵਾਬ ਦਿੱਤਾ, "ਰਸਮ ਅਤੇ ਦਫ਼ਨਾਉਣ ਦੇ ਸਮੇਂ, ਹਰ ਕੋਈ ਉਦਾਸ ਸੀ ਅਤੇ ਅੰਦਰੋਂ ਡੂੰਘਾਈ ਨਾਲ, ਜ਼ਿੰਦਗੀ ਅਤੇ ਮੌਤ 'ਤੇ ਕੇਂਦ੍ਰਿਤ ਸੀ ਅਤੇ ਮਹਿਸੂਸ ਕਰ ਰਿਹਾ ਸੀ ਕਿ ਜ਼ਿੰਦਗੀ ਬਹੁਤ ਹੀ ਥੋੜ੍ਹੇ ਸਮੇਂ ਲਈ ਹੈ। ਸੋ ਉਹ ਸੱਚਮੁੱਚ ਅੰਦਰ ਕੇਂਦ੍ਰਿਤ ਸਨ ਅਤੇ ਸੱਚਮੁੱਚ, ਇਮਾਨਦਾਰੀ ਨਾਲ ਇਹ ਅਹਿਸਾਸ ਕਰ ਰਹੇ ਸਨ ਕਿ ਜ਼ਿੰਦਗੀ ਥੋੜ੍ਹੇ ਸਮੇਂ ਲਈ ਹੈ ਅਤੇ ਕੁਝ ਵੀ ਅਸਲ ਵਿੱਚ ਮਹੱਤਵਪੂਰਨ ਨਹੀਂ ਹੈ। ਤਾਂ, ਬੇਸ਼ੱਕ, ਇਸੇ ਕਰਕੇ, ਉਨ੍ਹਾਂ ਦੀਆਂ ਜੋਤਾਂ ਚਮਕ ਰਹੀਆਂ ਹਨ। ਪਰ ਘਰ ਜਾਂਦੇ ਸਮੇਂ, ਉਨ੍ਹਾਂ ਨੂੰ ਜ਼ਿੰਦਗੀ ਅਤੇ ਮੌਤ ਬਾਰੇ ਇਹ ਸਾਰੇ ਵੇਰਵੇ ਯਾਦ ਨਹੀਂ ਰਹਿੰਦੇ ਅਤੇ ਉਹ ਹੁਣ ਅੰਦਰ ਨਹੀਂ ਝਾਕਦੇ। ਹੁਣ ਆਪਣੀ ਆਤਮਾ ਵੱਲ ਡੂੰਘਾਈ ਨਾਲ ਅਤੇ ਇਮਾਨਦਾਰੀ ਨਾਲ ਨਹੀਂ ਹੋਰ ਦੇਖ ਰਹੇ। ਫਿਰ, ਬੇਸ਼ੱਕ, ਉਨ੍ਹਾਂ ਦੀਆਂ ਰੋਸ਼ਨੀਆਂ ਮੱਧਮ ਪੈ ਗਈਆਂ।"

ਸੋ ਤੁਸੀਂ ਦੇਖੋ, ਇਹ ਉਹ ਨਹੀਂ ਹੈ ਜੋ ਅਸੀਂ ਕਰਦੇ ਹਾਂ ਜਾਂ ਜੋ ਅਸੀਂ ਕਹਿੰਦੇ ਹਾਂ। ਇਹ ਸਾਡਾ ਅਸਲੀ ਅੰਦਰਲਾ ਆਪਾ ਹੈ ਜੋ ਬਾਹਰ ਆਉਂਦਾ ਹੈ। ਇਹ ਇਰਾਦਾ ਹੈ ਜੋ ਮਾਇਨੇ ਰੱਖਦਾ ਹੈ। ਸੋ ਜੇਕਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੱਕ ਸੰਨਿਆਸੀ ਹੋ, ਜਾਂ ਤੁਸੀਂ ਇੱਕ ਸੰਨਿਆਸੀ ਚੋਗਾ ਪਹਿਨਦੇ ਹੋ, ਅਤੇ ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਸੰਨਿਆਸੀ ਵਾਂਗ ਗੱਲ ਕਰਦੇ ਹੋ, ਪਰ ਜੇਕਰ ਅੰਦਰੋਂ ਤੁਸੀਂ ਸੱਚਮੁੱਚ ਇਮਾਨਦਾਰ ਅਤੇ ਸੱਚੇ ਨਹੀਂ, ਅਤੇ ਇੱਕ ਸੰਨਿਆਸੀ ਦੇ ਗੁਣਾਂ ਦਾ ਅਭਿਆਸ ਕਰਦੇ ਹੋ, ਅਤੇ ਪ੍ਰਮਾਤਮਾ ਜਾਂ ਬੁੱਧ, ਸੰਤਾਂ ਵਿੱਚ ਵਿਸ਼ਵਾਸ ਕਰਦੇ ਹੋ, ਅਤੇ ਤੁਸੀਂ ਸਾਰੀਆਂ ਭੌਤਿਕ ਚਿੰਤਾਵਾਂ, ਲਾਲਚ, ਅਤੇ ਚਿੰਤਾਵਾਂ ਨਾਲ ਹਰ ਜਗ੍ਹਾ ਖਿੰਡੇ ਹੋਏ ਹੋ, ਤਾਂ ਤੁਸੀਂ ਅਸਲ ਵਿੱਚ ਇੱਕ ਸੰਨਿਆਸੀ ਨਹੀਂ ਹੋ। ਸੋ ਇਰਾਦਾ, ਅੰਦਰਲਾ ਹਿੱਸਾ, ਸਭ ਤੋਂ ਮਹੱਤਵਪੂਰਨ ਹੈ।

ਹੁਣ ਮੈਨੂੰ ਯਾਦ ਹੈ, ਮੈਂ ਚੰਦਰਮਾ ਦੇ ਰਾਜੇ ਨੂੰ ਪੁੱਛਿਆ ਸੀ, "ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਤੁਸੀਂ ਅਤੇ ਤੁਹਾਡੇ ਲੋਕ ਮੈਨੂੰ ਪਿਆਰ ਕਰਦੇ ਹੋ?" ਇਸੇ ਲਈ ਤੁਸੀਂ ਦਿਆਲਤਾ ਅਤੇ ਧਿਆਨ ਦਿਖਾਉਂਦੇ ਹੋ।" ਉਸਨੇ ਕਿਹਾ, "ਕਿਉਂਕਿ ਤੁਸੀਂ ਬਹੁਤ ਪਿਆਰੇ ਅਤੇ ਦਿਆਲੂ ਹੋ।" ਅਤੇ ਹੋਰ ਕੀ, ਮੈਨੂੰ ਯਾਦ ਕਰਨ ਦਿਓ। "ਅਤੇ ਤੁਹਾਡਾ ਦਿਲ ਬਹੁਤ ਸ਼ੁੱਧ ਹੈ।" ਇਹੀ ਹੈ ਜੋ ਉਸਨੇ ਮੈਨੂੰ ਕਿਹਾ ਸੀ ਕਿਉਂਕਿ ਮੈਂ ਉਤਸੁਕ ਸੀ, ਕਿ ਚੰਦਰਮਾ ਮੈਨੂੰ ਇੰਨਾ ਪਿਆਰ ਕਿਉਂ ਦਿਖਾਏਗਾ? ਮੈਂ ਬਹੁਤ ਖੁਸ਼ ਅਤੇ ਪ੍ਰਭਾਵਿਤ ਹੋਈ, ਸੋ ਮੈਂ ਉਸਦਾ ਅਤੇ ਉਸਦੇ ਲੋਕਾਂ ਦਾ ਧੰਨਵਾਦ ਕੀਤਾ। ਮੈਂ ਉਨ੍ਹਾਂ ਨੂੰ ਪ੍ਰਮਾਤਮਾ ਤੋਂ ਅਸ਼ੀਰਵਾਦ ਅਤੇ ਹਮੇਸ਼ਾ ਲਈ ਸ਼ਾਂਤੀ ਦੀ ਕਾਮਨਾ ਕਰਦੀ ਹਾਂ, ਕਿ ਕੋਈ ਵੀ ਹੁਣ ਆ ਕੇ ਉਨ੍ਹਾਂ ਨੂੰ ਪਰੇਸ਼ਾਨ ਨਾ ਕਰੇ ਅਤੇ ਉਨਾਂ ਦੇ ਸੰਸਾਰ ਨੂੰ ਨਾ ਖੋਹ ਲਵੇ। ਅਸੀਂ ਸਾਰੇ ਸ਼ਾਂਤੀ, ਖੁਸ਼ੀ, ਅਤੇ ਇੱਜ਼ਤ ਅਤੇ ਆਰਾਮਦਾਇਕ ਜੀਵਨ ਲਈ ਇੱਕ ਘਰ ਦੇ ਹੱਕਦਾਰ ਹਾਂ। ਇਹ ਬਹੁਤ ਜ਼ਿਆਦਾ ਹੋਣਾ ਜ਼ਰੂਰੀ ਨਹੀਂ ਹੈ। ਇਹ ਮਹਿਲ ਹੋਣਾ ਜ਼ਰੂਰੀ ਨਹੀਂ ਹੈ, ਪਰ ਇਸ ਵਿੱਚ ਉਸ ਘਰ ਅਤੇ ਉਸ ਧਰਤੀ ਦੇ ਅੰਦਰ ਸ਼ਾਂਤੀ, ਸਦਭਾਵਨਾ, ਪਿਆਰ-ਭਰੀ ਖੁਸ਼ੀ ਹੋਣੀ ਚਾਹੀਦੀ ਹੈ।

ਮੈਨੂੰ ਯਾਦ ਹੈ ਕਿ ਮੈਂ ਚੰਦਰਮਾ ਦੇ ਰਾਜੇ ਨੂੰ ਇਹ ਵੀ ਪੁੱਛਿਆ ਸੀ ਕਿ ਉਹ ਜਾਂ ਉਸਦੇ ਲੋਕ ਮੈਨੂੰ ਹਨੇਰੇ ਵਿੱਚ ਕਿਵੇਂ ਦੇਖ ਸਕਦੇ ਹਨ, ਜਿਵੇਂ ਰਾਤ ਨੂੰ ਜੰਗਲ ਵਿੱਚ। ਸਿਰਫ਼ ਇਕ ਚੰਦਰਮਾ ਹੈ, ਪਰ ਜ਼ਿਆਦਾਤਰ ਰੁੱਖਾਂ ਦੁਆਰਾ ਢੱਕਿਆ ਹੋਇਆ ਹੈ। ਅਤੇ ਉਸ ਸਮੇਂ ਮੇਰੇ ਲਈ ਚੰਦਰਮਾ ਦੀਆਂ ਤਸਵੀਰਾਂ ਲੈਣੀਆਂ ਮੁਸ਼ਕਲ ਸੀ, ਸੋ ਉਸਨੇ ਬਸ ਇੱਕ ਦਿਲ ਦਿਖਾਇਆ, ਅਤੇ ਫਿਰ ਚੰਦਰਮਾ ਕੁਝ ਸਕਿੰਟਾਂ ਲਈ ਮੇਰੇ ਲਈ ਫੋਟੋਆਂ ਖਿੱਚਣ ਲਈ ਰੁਕਾਵਟ ਤੋਂ ਬਾਹਰ ਪ੍ਰਗਟ ਹੋਇਆ।

ਮੈਂ ਕਿਹਾ, ਉਹ ਜਾਂ ਉਸਦੇ ਲੋਕ ਮੈਨੂੰ ਹਨੇਰੇ ਵਿੱਚ ਕਿਵੇਂ ਵੇਖਦੇ ਸਨ ਅਤੇ ਜਾਣਦੇ ਸਨ ਕਿ ਮੈਨੂੰ ਇਸ ਤਰਾਂ ਕੀ ਚਾਹੀਦਾ ਹੈ? ਉਸਨੇ ਕਿਹਾ, "ਓਹ, ਅਸੀਂ ਦੇਖ ਸਕਦੇ ਹਾਂ। ਅਸੀਂ ਹਰ ਸਮੇਂ, ਕਿਸੇ ਵੀ ਸਮੇਂ ਦੇਖ ਸਕਦੇ ਹਾਂ, ਚਮਕ ਜਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ।" ਸੋ ਮੈਂ ਉਸਨੂੰ ਸਿਰਫ਼ ਬਸ ਜਿਵੇਂ ਪਰਖਿਆ। ਮੈਂ ਕਿਹਾ, "ਠੀਕ ਹੈ, ਮੈਨੂੰ ਦੱਸੋ ਕਿ ਮੈਂ ਹੁਣ ਕਿੱਥੇ ਹਾਂ।" ਕੀ ਤੁਸੀਂ ਦੇਖ ਰਹੇ ਹੋ ਕਿ ਮੈਂ ਹੁਣ ਕਿੱਥੇ ਹਾਂ? ਮੈਂ ਹਨੇਰੇ ਵਿੱਚ ਹਾਂ।" ਮੈਂ ਹਨੇਰੇ ਵਿੱਚ ਸੀ, ਸੋਚਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੁਹਾਨੂੰ ਕੀ ਦੱਸਾਂ, ਚੀਜ਼ਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਤੁਹਾਨੂੰ ਸਾਡੇ ਗ੍ਰਹਿ ਬਾਰੇ ਕੀ ਦੱਸਣਾ ਮਹੱਤਵਪੂਰਨ ਹੈ, ਅਤੇ ਫਿਰ ਚੰਦਰਮਾ ਬਾਰੇ, ਕਿਉਂਕਿ ਵੈਸੇ, ਉਹ ਉੱਥੇ ਮੇਰੇ ਨਾਲ ਗੱਲ ਕਰ ਰਿਹਾ ਸੀ। ਮੈਂ ਉਸਨੂੰ ਪੁੱਛਿਆ, "ਤਾਂ ਕੀ ਤੁਸੀਂ ਮੈਨੂੰ ਦੇਖ ਸਕਦੇ ਹੋ ਜਿੱਥੇ ਮੈਂ ਹੁਣ ਰਹਿੰਦੀ ਹਾਂ?" ਉਸਨੇ ਕਿਹਾ, "ਹਾਂਜੀ, ਇਕ ਰੁੱਖਾਂ ਵਾਲੀ ਜਗ੍ਹਾ 'ਤੇ।" ਇਹੀ ਹੈ ਜੋ ਉਸਨੇ ਮੈਨੂੰ ਦੱਸਿਆ ਸੀ।

ਮੈਂ ਕਿਹਾ, "ਹਾਏ ਮੇਰੇ ਪ੍ਰਮਾਤਮਾਾ।" ਇਸ ਤਰਾਂ, ਤੁਸੀਂ ਹਮੇਸ਼ਾ ਮੈਨੂੰ ਦੇਖਦੇ ਹੋ ਕਿ ਮੈਂ ਆਪਣੇ ਨਿੱਜੀ ਸਮੇਂ ਵਿੱਚ ਕੀ ਕਰ ਰਹੀ ਹਾਂ ਅਤੇ ਇਹ ਸਭ ਕੁਝ। ਇਹ ਵਧੀਆ ਨਹੀਂ ਹੈ, ਹੈ ਨਾ?" ਉਸਨੇ ਕਿਹਾ, "ਨਹੀਂ, ਨਹੀਂ, ਅਸੀਂ ਹਮੇਸ਼ਾ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਦੇਖਦੇ, ਸਿਰਫ਼ ਉਦੋਂ ਹੀ ਜਦੋਂ ਜ਼ਰੂਰੀ ਹੋਵੇ, ਜਿਵੇਂ ਕਿ ਜਦੋਂ ਤੁਸੀਂ ਫੋਟੋਆਂ ਖਿੱਚਦੇ ਹੋ, ਤਾਂ ਅਸੀਂ ਤੁਹਾਡੀ ਸੋਚ ਨੂੰ ਪੜ੍ਹ ਸਕਦੇ ਹਾਂ। ਤਾਂ ਫਿਰ ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਸਾਡੇ ਬਾਰੇ ਸੋਚਦੇ ਹੋ, ਤਾਂ ਅਸੀਂ ਤੁਰੰਤ ਜੁੜ ਸਕਦੇ ਹਾਂ। ਪਰ ਜੇ ਤੁਸੀਂ ਸਾਡੇ ਬਾਰੇ ਨਹੀਂ ਸੋਚਦੇ, ਸਾਨੂੰ ਫ਼ੋਨ ਨਹੀਂ ਕਰਦੇ ਜਾਂ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਤਾਂ ਅਸੀਂ ਤੁਹਾਨੂੰ ਨਹੀਂ ਦੇਖਦੇ, ਤੁਹਾਡੀ ਜ਼ਿੰਦਗੀ ਵਿੱਚ ਬਿਲਕੁਲ ਵੀ ਨਹੀਂ ਦੇਖਦੇ। ਸੋ ਯਕੀਨ ਰੱਖੋ ਕਿ ਤੁਹਾਡੀ ਪੂਰੀ ਨਿੱਜਤਾ ਹੈ।" ਮੈਂ ਕਿਹਾ, "ਓਹ, ਪ੍ਰਮਾਤਮਾ ਦਾ ਸ਼ੁਕਰ ਹੈ। ਮੈਂ ਬਹੁਤ ਸ਼ਰਮੀਲੀ ਹਾਂ, ਤੁਸੀਂ ਜਾਣਦੇ ਹੋ।" ਠੀਕ ਹੈ, ਤੁਸੀਂ ਦੇਖੋ, ਮੇਰੀ ਗੱਲ ਸ਼੍ਰੇਣੀ ਅਨੁਸਾਰ ਕ੍ਰਮ ਵਿੱਚ ਨਹੀਂ ਹੈ। ਪਰ ਕਿਉਂਕਿ ਮੈਨੂੰ ਹਮੇਸ਼ਾ ਇੱਕ, ਦੋ, ਤਿੰਨ ਵਾਂਗ ਬਿਲਕੁਲ ਯਾਦ ਨਹੀਂ ਰਹਿੰਦਾ। ਤਾਂ ਘੱਟੋ ਘੱਟ ਤੁਸੀਂ ਇੱਥੇ ਅਤੇ ਉੱਥੇ ਕੁਝ ਵੇਰਵ‌ਿਆਂ ਬਾਰੇ ਜਾਣ ਲਵੋਂਗੇ, ਅਤੇ ਇਹ ਠੀਕ ਹੈ।

ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਕਹਾਣੀ ਪਸੰਦ ਆਈ ਹੋਵੇਗੀ ਅਤੇ ਤੁਹਾਨੂੰ ਥੋੜ੍ਹੀ ਰਾਹਤ ਮਹਿਸੂਸ ਹੋਵੇਗੀ, ਕੁਝ ਚੰਗੀ ਖ਼ਬਰ, ਅਜੇ ਬਹੁਤ ਛੋਟੀ ਖ਼ਬਰ। ਪਰ ਸਾਡੇ ਕੋਲ ਯੂਕਰੇਨ (ਯੂਰੇਨ) ਵਿੱਚ ਪਹਿਲਾਂ ਹੀ ਸ਼ਾਂਤੀ ਹੈ, ਇਸਦੇ ਕੁਝ ਹਿੱਸੇ ਵਿੱਚ। ਅਤੇ, ਉਦਾਹਰਣ ਵਜੋਂ, ਉਹ ਨਾਗਰਿਕ ਖੇਤਰਾਂ 'ਤੇ ਹਮਲਾ ਨਾ ਕਰਨ ਲਈ ਸਹਿਮਤ ਹੋਏ। ਅਤੇ ਇਹ ਪਹਿਲਾਂ ਹੀ ਬਹੁਤ ਚੰਗੀ ਸੁਰੱਖਿਆ ਹੈ, ਯੂਕਰੇਨੀਅਨ (ਯੂਰੇਨੀਅਨ) ਨਾਗਰਿਕਾਂ ਲਈ ਜੋ ਅਜੇ ਵੀ ਆਪਣੇ ਦੇਸ਼ ਦੇ ਅੰਦਰ ਹਨ। ਅਤੇ ਮੈਂ, ਵੈਸੇ, ਯੂਕਰੇਨ, ਜਾਂ ਯੂਰੇਨ ਦੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਅਤੇ ਤੁਹਾਡੇ ਲਈ, ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ, ਤੁਹਾਡੇ ਮਾਪਿਆਂ ਲਈ, ਤੁਹਾਡੇ ਅਜ਼ੀਜ਼ਾਂ ਲਈ, ਅਤੇ ਤੁਹਾਡੇ ਸ਼ਾਨਦਾਰ ਦੇਸ਼ ਲਈ ਸਭ ਕੁਝ ਠੀਕ ਅਤੇ ਸੁਚਾਰੂ ਢੰਗ ਨਾਲ ਹੋਵੇ।

ਮੈਂ ਚਾਹੁੰਦੀ ਹਾਂ ਕਿ ਸ਼ਾਂਤੀ ਆਵੇ - ਕਾਫ਼ੀ ਸ਼ਾਂਤੀ ਅਤੇ ਬਹੁਤ ਜਲਦੀ। ਅਤੇ ਚਿੰਤਾ ਨਾ ਕਰੋ, ਸਾਡੇ ਕੋਲ ਕੋਈ ਵੱਡਾ ਯੁੱਧ ਨਹੀਂ ਹੋਣ ਵਾਲਾ ਕਿਉਂਕਿ ਅਸੀਂ, ਸਾਰੇ ਸਵਰਗ, ਇਸਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।

ਅਤੇ ਕਿਉਂਕਿ ਬਹੁਤ ਸਾਰੇ ਲੋਕ, ਬਹੁਤ ਸਾਰੇ ਲੋਕ ਹੁਣ ਵੀਗਨ ਬਣ ਗਏ ਹਨ, ਜਾਂ ਇੱਥੋਂ ਤੱਕ ਕਿ ਵੀਗਨ ਬਣਨ ਦੀ ਇੱਛਾ ਰੱਖਦੇ ਹਨ, ਇਹ ਇਸ ਸ਼ਕਤੀਸ਼ਾਲੀ ਊਰਜਾ ਨੂੰ ਵਧਾਉਂਦਾ ਹੈ। ਅਤੇ ਤਿੰਨ ਸਭ ਤੋਂ ਸ਼ਕਤੀਸ਼ਾਲੀ ਊਰਜਾ ਹੁਣ ਵੱਖਰੀ ਹੈ - ਬਹੁਤ, ਬਹੁਤ ਜ਼ਿਆਦਾ ਅਕਲਪਨਾਯੋਗ ਸ਼ਕਤੀਸ਼ਾਲੀ। ਸੋ ਅਸੀਂ ਬਹੁਤ ਕੁਝ ਕਰ ਸਕਦੇ ਹਾਂ - ਆਫ਼ਤਾਂ, ਘਾਤਕ ਹੜ੍ਹਾਂ ਅਤੇ ਤੂਫਾਨਾਂ ਅਤੇ ਸੁਨਾਮੀ ਨੂੰ ਘਟਾਉਣ ਵਿੱਚ ਮਦਦ ਕਰਨਾ। ਮੈਨੂੰ ਉਮੀਦ ਹੈ ਕਿ ਅਸੀਂ ਉਸ ਬਹੁਤ ਸ਼ਕਤੀਸ਼ਾਲੀ ਭੂਚਾਲ ਨੂੰ ਪੂਰੀ ਤਰ੍ਹਾਂ ਰੋਕ ਸਕਦੇ ਹਾਂ ਜਿਸਨੂੰ ਜਾਪਾਨ ਲਈ ਮਨੋਨੀਤ ਕੀਤਾ ਜਾਣਾ ਚਾਹੀਦਾ ਹੈ, ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ, ਅਣਗਿਣਤ ਲੋਕਾਂ ਨੂੰ ਬਚਾ ਸਕਦੇ ਹਾਂ, ਅਤੇ ਉਨ੍ਹਾਂ ਦੇ ਦੇਸ਼ ਨੂੰ ਬਰਕਰਾਰ ਰੱਖ ਸਕਦੇ ਹਾਂ। ਪਰ ਕਿਰਪਾ ਕਰਕੇ ਸਾਡੀ ਮਦਦ ਕਰੋ। ਸਾਨੂੰ ਉਹ "ਪੇਚ" ਦਿਓ, ਉਹ ਇੱਕੋ ਇੱਕ ਪੇਚ ਜੋ ਅਸੀਂ ਮੰਗਦੇ ਹਾਂ ਜੋ ਦਰਵਾਜ਼ੇ ਨੂੰ ਠੀਕ ਕਰਨ ਲਈ ਕਬਜੇ ਦੇ ਮੋਰੀ ਦੇ ਅੰਦਰ ਫਿੱਟ ਹੁੰਦਾ ਹੈ, ਜੋ ਕਿ ਹੁਣ ਲਟਕ ਰਿਹਾ ਹੈ - ਪੂਰੀ ਤਰ੍ਹਾਂ ਠੀਕ ਨਹੀਂ ਹੋਇਆ, ਪਰ ਪਹਿਲਾਂ, ਇਹ ਲਟਕ ਵੀ ਨਹੀਂ ਸਕਦਾ ਸੀ ਕਿਉਂਕਿ ਕੋਈ ਪੇਚ ਨਹੀਂ ਸਨ। ਹੁਣ ਸਾਡੇ ਕੋਲ ਕੁਝ ਪੇਚ ਹਨ, ਪਰ ਇਹ ਪੂਰਾ ਨਹੀਂ ਹੈ। ਜਿਵੇਂ ਕਿ ਜੇਕਰ ਤੁਹਾਨੂੰ ਚਾਰ ਪੇਚਾਂ ਦੀ ਲੋੜ ਹੈ, ਪਰ ਹੁਣ ਤੁਹਾਡੇ ਕੋਲ ਸਿਰਫ਼ ਇੱਕ ਹੀ ਹੈ, ਤਾਂ ਤੁਸੀਂ ਅਜੇ ਵੀ ਕਬਜੇ 'ਤੇ ਲਟਕ ਸਕਦੇ ਹੋ, ਪਰ ਇੱਕ ਇੱਥੇ ਅਤੇ ਇੱਕ ਉੱਥੇ। ਇਹ ਪੂਰਾ ਨਹੀਂ ਹੈ ਅਤੇ ਇਸਦੀ ਵਰਤੋਂ ਕਰਨਾ ਸੁਰੱਖਿਅਤ ਨਹੀਂ ਹੈ।

ਤਾਂ ਕਿਰਪਾ ਕਰਕੇ ਵੀਗਨ ਬਣੋ। "ਪੇਚ" ਯਾਦ ਰੱਖੋ। ਬਹੁਤ ਛੋਟਾ, ਬਹੁਤ ਹੀ ਨਿਮਰ, ਪਰ ਬਿਲਕੁਲ, ਬਿਲਕੁਲ, ਬਿਲਕੁਲ ਮਹੱਤਵਪੂਰਨ। ਬਿਲਕੁਲ, ਬਿਲਕੁਲ, ਬਿਲਕੁਲ ਮਹੱਤਵਪੂਰਨ। ਬਿਲਕੁਲ, ਬਿਲਕੁਲ, ਬਿਲਕੁਲ ਲੋੜੀਂਦਾ ਹੈ। ਕਿਰਪਾ ਕਰਕੇ। ਸਾਡੇ ਗ੍ਰਹਿ ਦੀ 100% ਸੁਰੱਖਿਆ, ਸਲਾਮਤੀ, ਬਚਾਅ ਨੂੰ ਪੂਰਾ ਕਰਨ ਲਈ ਸਿਰਫ਼ ਇੱਕ "ਪੇਚ"। ਕਿਰਪਾ ਕਰਕੇ ਇਸ ਲਈ ਪ੍ਰਾਰਥਨਾ ਕਰੋ, ਹੋਰ ਲੋਕ ਵੀਗਨ ਬਣਨ ਤਾਂ ਜੋ ਅਸੀਂ ਜਾਪਾਨ ਜਾਂ ਹੋਰ ਕਿਤੇ ਵੀ ਹੋਣ-ਵਾਲੇ ਨੁਕਸਾਨ ਦਾ ਅੱਧਾ ਹਿੱਸਾ ਹੀ ਨਾ ਰੋਕ ਸਕੀਏ, ਸਗੋਂ ਜਾਪਾਨ ਅਤੇ ਉਨ੍ਹਾਂ ਦੇ ਲੋਕਾਂ ਦੀ ਪੂਰੀ ਤਰ੍ਹਾਂ ਰੱਖਿਆ ਕਰ ਸਕੀਏ, ਅਤੇ ਯੂਰੇਨ (ਯੂਕਰੇਨ) ਅਤੇ ਰੂਸ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਬਣਾਈ ਰੱਖ ਸਕੀਏ। ਸਿਰਫ਼ ਅੱਧਾ-ਅੱਧਾ, ਜਾਂ 10%, ਜਾਂ 50%, ਜਾਂ 90% ਹੀ ਨਹੀਂ। ਇਹ ਕਾਫ਼ੀ ਚੰਗਾ ਨਹੀਂ ਹੈ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਅਤੇ ਤੁਸੀਂ ਤਿੰਨ ਸਭ ਤੋਂ ਸ਼ਕਤੀਸ਼ਾਲੀ ਨੂੰ ਪ੍ਰਾਰਥਨਾ ਕਰੋ, ਉਨ੍ਹਾਂ ਦੀ ਸਿਫਤ-ਸਲਾਹ ਕਰੋ ਅਤੇ ਉਨ੍ਹਾਂ ਨੂੰ ਪਿਆਰ ਕਰੋ ਤਾਂ ਜੋ ਇਸ ਗ੍ਰਹਿ ਨੂੰ ਬਚਾਉਣ ਵਿੱਚ ਮਦਦ ਮਿਲ ਸਕੇ ਅਤੇ ਸਾਰਿਆਂ ਲਈ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਬਹਾਲ ਹੋ ਸਕੇ। ਆਮੇਨ। ਤੁਹਾਡਾ ਧੰਨਵਾਦ।

ਤਿੰਨ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਨੂੰ ਪਿਆਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਸਰੀਰ ਹੁਣ ਤਿੰਨਾਂ ਦਾ ਦਫ਼ਤਰ ਹੈ। ਸੋ ਮੈਂ ਵੀ ਹਮੇਸ਼ਾ ਤੁਹਾਡਾ ਧੰਨਵਾਦ ਕਰਦੀ ਹਾਂ, ਤਿੰਨ ਸਭ ਤੋਂ ਸ਼ਕਤੀਸ਼ਾਲੀ, ਅਤੇ ਤਿੰਨ ਸਭ ਤੋਂ ਸ਼ਕਤੀਸ਼ਾਲੀਆਂ ਨੂੰ ਪਿਆਰ ਕਰਦੀ ਹਾਂ, ਅਤੇ ਹਮੇਸ਼ਾ ਇਸ ਦਫ਼ਤਰ ਵਿੱਚ, ਆਪਣੇ ਵੱਲੋਂ, ਦੂਜੇ ਦੋ ਹਿੱਸਿਆਂ ਨਾਲ: ਸਰਬਸ਼ਕਤੀਮਾਨ ਪ੍ਰਮਾਤਮਾ ਅਤੇ ਯਿਸੂ ਮਸੀਹ ਦੇ ਨਾਲ ਮਿਲ ਕੇ, ਆਪਣੀ ਪੂਰੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਅਸੀਂ ਸਾਰੇ ਸਰਬਸ਼ਕਤੀਮਾਨ ਪ੍ਰਮਾਤਮਾ, ਯਿਸੂ ਮਸੀਹ, ਅਤੇ ਮਤਰੇਆ ਬੁੱਧ, ਜੋ ਕਿ ਰਾਜਿਆਂ ਦੇ ਰਾਜਾ, ਇਸ ਧਰਤੀ ਦੇ ਰਾਜਾ, ਇਸ ਸੰਸਾਰ ਦੇ ਰਾਜਾ, ਅਤੇ ਧਰਮ ਚੱਕਰ-ਘੁੰਮਾਉਣ ਦੇ ਰਾਜਾ ਹਨ, ਦੇ ਆਸ਼ੀਰਵਾਦ ਹੇਠ ਸੁਰੱਖਿਅਤ, ਸ਼ਾਂਤੀ ਵਿਚ, ਅਤੇ ਖੁਸ਼ ਰਹੀਏ। ਮੈਂ ਇਹ ਸਭ ਦੁਹਰਾਇਆ, ਇਸ ਕਰਕੇ ਨਹੀਂ ਕਿ ਮੈਨੂੰ ਮਾਣ ਹੈ ਜਾਂ ਕੁਝ ਹੋਰ, ਪਰ ਮੈਂ ਸਿਰਫ਼ ਇਹ ਚਾਹੁੰਦੀ ਹਾਂ ਕਿ ਤੁਸੀਂ ਉਸ ਸ਼ਕਤੀ ਨੂੰ ਯਾਦ ਰੱਖੋ ਜੋ ਮੇਰੇ ਵਿੱਚ ਨਿਹਿਤ ਹੈ, ਤਾਂ ਜੋ ਤੁਸੀਂ ਸੁਰੱਖਿਅਤ ਮਹਿਸੂਸ ਕਰ ਸਕੋ। ਜੇ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਬੇਸ਼ੱਕ, ਤੁਸੀਂ ਵਧੇਰੇ ਆਰਾਮਦਾਇਕ, ਵਧੇਰੇ ਆਸ਼ਾਵਾਦੀ, ਵਧੇਰੇ ਖੁਸ਼, ਵਧੇਰੇ ਸੁਰੱਖਿਅਤ ਮਹਿਸੂਸ ਕਰੋਗੇ। ਬੱਸ ਇੰਨਾ ਹੀ। ਕਿਉਂਕਿ ਮੈਂ ਸੱਚਮੁੱਚ ਉਹੀ ਹਾਂ। ਜੇ ਇਹ ਸੱਚ ਨਹੀਂ ਹੈ ਤਾਂ ਮੈਂ ਤੁਹਾਨੂੰ ਦੱਸਣ ਦੀ ਹਿੰਮਤ ਨਹੀਂ ਕਰਾਂਗੀ। ਮੈਨੂੰ ਪਤਾ ਹੈ ਕਿ ਨਰਕ ਕੀ ਹੈ, ਜੇਕਰ ਕੋਈ ਇਸਨੂੰ ਝੂਠਾ ਬਣਾਉਂਦਾ ਹੈ, ਅਤੇ ਪਵਿੱਤਰ ਪੁਰਖਾਂ ਦੇ ਨਾਵਾਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੁਹਾਨੂੰ ਫਿਰ ਤੋਂ ਸ਼ੁਭਕਾਮਨਾਵਾਂ। ਤੈਨੂੰ ਬਹੁਤ ਪਿਆਰ ਕਰਦੀ ਹਾਂ। ਧੰਨ ਹੋਵੋ, ਖੁਸ਼ ਹੋਵੋ, ਧਰਮੀ ਬਣੋ। ਚੰਗੇ ਫੈਸਲੇ ਚੁਣੋ, ਵੀਗਨ ਚੁਣੋ। ਆਮੇਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-11
4532 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-12
3886 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-13
3065 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-14
3318 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-15
2908 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-16
2549 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-17
2867 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-07
148 ਦੇਖੇ ਗਏ
1:21

Animals are People, Part 33

4 ਦੇਖੇ ਗਏ
ਸ਼ਾਰਟਸ
2025-06-07
4 ਦੇਖੇ ਗਏ
1:34

Animals are People, Part 34

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:42

Animals are People, Part 35

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:45

Animals are People, Part 36

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:42

Animals are People, Part 37

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
1:52

Animals are People, Part 38

1 ਦੇਖੇ ਗਏ
ਸ਼ਾਰਟਸ
2025-06-07
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ